ਗਰਮੀਆਂ ਆਉਂਦੇ ਹੀ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਅਜਿਹੇ ‘ਚ ਸਰੀਰ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ। ਖ਼ੁਦ ਨੂੰ ਹਾਈਡਰੇਟ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਜ਼ਰੂਰੀ ਹੈ। ਹੈਲਦੀ ਡਰਿੰਕਸ ਲਈ ਤੁਸੀਂ ਡਾਈਟ ‘ਚ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਪਰ ਇਹਨਾਂ ਦੋਵਾਂ ਡਰਿੰਕਸ ‘ਚ ਬਹੁਤ ਹੀ ਫਰਕ ਹੁੰਦਾ ਹੈ।
ਗੰਨੇ ਦੇ ਜੂਸ ਨਾਲ ਹੋਣ ਵਾਲੇ ਫਾਇਦੇ : ਇਹ ਪਾਚਨ ਟੌਨਿਕ ਦੇ ਰੂਪ ‘ਚ ਕੰਮ ਕਰਦਾ ਹੈ ਅਤੇ UTI ਇੰਫੈਕਸ਼ਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ…
ਐਨਰਜ਼ੀ ਨਾਲ ਭਰਪੂਰ : ਇਸ ‘ਚ ਬਰਾਬਰ ਮਾਤਰਾ ‘ਚ ਸੁਕਰੋਜ਼ ਹੁੰਦਾ ਹੈ ਜੋ ਤੁਹਾਡੇ ਸਰੀਰ ਨੂੰ ਐਨਰਜ਼ੀ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਗਲੂਕੋਜ਼ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਥਕਾਵਟ ਤੋਂ ਦੂਰ ਰਹੇਗਾ ਅਤੇ ਨਾਲ ਹੀ ਹਾਈਡਰੇਟ ਵੀ ਰਹੇਗਾ।
ਸਾਹ ਦੀ ਬਦਬੂ ਤੋਂ ਮਿਲੇਗੀ ਰਾਹਤ : ਇਸ ‘ਚ ਕੈਲਸ਼ੀਅਮ ਅਤੇ ਫਾਸਫੋਰਸ ਸਹੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਦੰਦਾਂ ਦੇ ਇਨੇਮਲ ਨੂੰ ਮਜ਼ਬੂਤ ਬਣਾਉਣ ‘ਚ ਮਦਦਗਾਰ ਹੁੰਦੇ ਹਨ ਜੇਕਰ ਤੁਸੀਂ ਸਾਹ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਗੰਨੇ ਦੇ ਜੂਸ ਦਾ ਸੇਵਨ ਜ਼ਰੂਰ ਕਰੋ।
ਕੈਂਸਰ ‘ਚ ਫਾਇਦੇਮੰਦ : ਖੋਜ ਮੁਤਾਬਕ ਗੰਨੇ ਦੇ ਜੂਸ ‘ਚ ਪਾਇਆ ਜਾਣ ਵਾਲਾ ਫਲੈਵਿਨ ਹਾਰਮੋਨ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣਾਂ ਕਾਰਨ ਇਹ ਕੈਂਸਰ ‘ਚ ਬਹੁਤ ਫਾਇਦੇਮੰਦ ਹੁੰਦਾ ਹੈ।
ਪੀਲੀਏ ਦਾ ਇਲਾਜ : ਪੀਲੀਏ ‘ਚ ਵੀ ਗੰਨੇ ਦਾ ਜੂਸ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਲੀਵਰ ਨੂੰ ਪੀਲੀਆ ਦੇ ਖਤਰੇ ਤੋਂ ਬਚਾਉਂਦੇ ਹਨ। ਪੀਲੀਏ ਨੂੰ ਕੰਟਰੋਲ ਕਰਨ ਲਈ 1 ਗਲਾਸ ਗੰਨੇ ਦੇ ਜੂਸ ਦਾ ਸੇਵਨ ਜ਼ਰੂਰ ਕਰੋ।
ਨਾਰੀਅਲ ਪਾਣੀ ਦੇ ਫਾਇਦੇ
ਪਾਚਨ ਨੂੰ ਕਰੇ ਤੰਦਰੁਸਤ : ਇਸ ‘ਚ ਐਸਿਡ ਫਾਸਫੇਟੇਜ਼, ਕੈਟਾਲੇਜ਼, ਡੀਹਾਈਡ੍ਰੋਜਨੇਜ਼, ਡਾਇਸਟੇਜ, ਆਰਐਨਏ ਵਰਗੇ ਐਨਜ਼ਾਈਮ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਵਧੀਆ ਕਰਨ ‘ਚ ਮਦਦ ਕਰਦੇ ਹਨ। ਨਾਰੀਅਲ ਪਾਣੀ ਦੀ ਵਰਤੋਂ ਤੁਸੀਂ ਪਾਚਨ, ਬਦਹਜ਼ਮੀ, ਪੇਟ ਫਲੂ ਵਰਗੀਆਂ ਬਿਮਾਰੀਆਂ ਲਈ ਵੀ ਕਰ ਸਕਦੇ ਹੋ।
ਭਾਰ ਘਟਾਉਣ ‘ਚ: ਨਾਰੀਅਲ ਪਾਣੀ ‘ਚ ਬਹੁਤ ਘੱਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ। ਇਸ ‘ਚ ਵਿਟਾਮਿਨ-ਬੀ ਕੰਪਲੈਕਸ ਪਾਇਆ ਜਾਂਦਾ ਹੈ ਜੋ ਮੇਟਾਬੋਲਿਜ਼ਮ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਤੁਸੀਂ ਆਪਣਾ ਭਾਰ ਬਹੁਤ ਆਸਾਨੀ ਨਾਲ ਘਟਾ ਸਕਦੇ ਹੋ।
ਨਸ਼ੇ ਨੂੰ ਉਤਾਰਨ ‘ਚ ਮਦਦਗਾਰ : ਇਸ ‘ਚ ਪਾਏ ਜਾਣ ਵਾਲੇ ਇਲੈਕਟ੍ਰੋਲਾਈਟਸ, ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ ਜੋ ਨਸ਼ਾ ਉਤਾਰਨ ‘ਚ ਮਦਦ ਕਰਦੇ ਹਨ।
ਕਿਹੜਾ ਹੈ ਜ਼ਿਆਦਾ ਫਾਇਦੇਮੰਦ : ਨਾਰੀਅਲ ਪਾਣੀ ‘ਚ ਗੰਨੇ ਦੇ ਜੂਸ ਨਾਲੋਂ ਬਹੁਤ ਘੱਟ ਕੈਲੋਰੀ ਅਤੇ ਖੰਡ ਪਾਈ ਜਾਂਦੀ ਹੈ। ਇਸ ਦੇ ਨਾਲ ਹੀ ਇਸ ‘ਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਮਾਤਰਾ ‘ਚ ਪਾਈ ਜਾਂਦੀ ਹੈ। ਦੋਵਾਂ ‘ਚੋਂ ਨਾਰੀਅਲ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।