ਪੰਜਾਬ ਨਿਊਜ਼
ਵਿਦਿਆਰਥੀਆਂ ਨੇ ਹਰੀਕੇ ਪੱਤਣ ‘ਤੇ ਪੰਛੀਆਂ ਦੀ ਗਣਨਾ ਵਿੱਚ ਲਿਆ ਭਾਗ
Published
2 years agoon

ਲੁਧਿਆਣਾ : ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਹਰੀਕੇ ਦੀ ਵਾਈਲਡਲਾਈਫ ਸੈਂਚੂਰੀ ਵਿੱਚ ਏਸੀਅਨ ਜਲ ਪੰਛੀਆਂ ਦੀ ਗਣਨਾ ਕਰਵਾਈ ਗਈ ਹੈ| ਹਰੀਕੇ ਵੈਟਲੈਂਡ, ਜਿਸਨੂੰ ਆਮ ਤੌਰ ’ਤੇ ਹਰੀ-ਕੇ-ਪੱਤਣ ਕਿਹਾ ਜਾਂਦਾ ਹੈ ਪੰਛੀਆਂ ਦੀ ਸਭ ਤੋਂ ਵੱਡੀ ਸੈਂਚੂਰੀ ਹੈ ਜੋ ਤਰਨਤਾਰਨ ਸਾਹਿਬ ਅਤੇ ਫਿਰੋਜਪੁਰ ਜ਼ਿਲ੍ਹਿਆਂ ਦੀ ਸਰਹੱਦ ’ਤੇ ਸਥਿਤ ਹੈ|

ਜੂਆਲੋਜੀ ਵਿਭਾਗ ਦੇ ਵਿਦਿਆਰਥੀਆਂ ਇਸਮਜੀਤ ਅਤੇ ਪ੍ਰਤਿਭਾ ਸਰਮਾ ਨੇ ਇਸ ਪੰਛੀ ਗਣਨਾ ਵਿੱਚ ਹਿੱਸਾ ਲਿਆ ਹੈ| ਇਹ ਦੋਵੇਂ ਵਿਦਿਆਰਥੀ ਡਾ. ਤੇਜਦੀਪ ਕੌਰ ਕਲੇਰ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੇ ਹਨ | ਇਸ ਗਣਨਾ ਟੀਮ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧ ਸਨ ਜਿਨ੍ਹਾਂ ਨੂੰ ਸਮੁੱਚੇ ਹਰੀਕੇ ਨੂੰ ਘੋਖਣ ਲਈ ਸੱਤ ਟੀਮਾਂ ਵਿੱਚ ਵੰਡਿਆ ਗਿਆ ਸੀ|

21 ਜਨਵਰੀ 2023 ਨੂੰ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਪੰਛੀਆਂ ਦੀ ਗਿਣਤੀ ਕੀਤੀ ਗਈ ਸੀ| ਧੁੰਦ ਕਾਰਨ ਸਵੇਰੇ 8:30 ਵਜੇ ਨੂੰ ਗਣਨਾ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਗਿਆ | ਗਣਨਾ ਦੀਆਂ ਟੀਮਾਂ ਨੇ 21 ਜਨਵਰੀ 2023 ਦੀ ਸ਼ਾਮ ਨੂੰ ਹਰੀਕੇ ਵਿਖੇ ਇਕੱਠੀ ਕੀਤੀ ਗਿਣਤੀ ਦੀ ਯੋਜਨਾ ਬਣਾਈ ਅਤੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ| 

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਜੁਆਲੋਜੀ ਵਿਭਾਗ ਦੇ ਮੁਖੀ ਡਾ. ਨੀਨਾ ਸਿੰਗਲਾ ਨੇ ਵਿਦਿਆਰਥੀਆਂ ਨੂੰ ਇਸ ਇਤਿਹਾਸਕ ਕਾਰਜ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ |
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ