ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ 450 ਵਿਦਿਆਰਥੀਆਂ ਨੇ ਪਹਿਲੇ ਪੜਾਅ ਦੌਰਾਨ ਹੀ ਬਹੁਰਾਸ਼ਟਰੀ ਉੱਚ ਦਰਜਾ ਪ੍ਰਾਪਤ ਕੰਪਨੀਆਂ ‘ਚ ਪਲੇਸਮੈਂਟ ਤੇ ਇੰਟਰਨਸ਼ਿਪ ਪ੍ਰਾਪਤ ਕੀਤੀ ਹੈ।
ਪਲੇਸਮੈਂਟ ਸੈੱਲ ਨੇ ਇਸ ਮੌਕੇ ਖੁਲਾਸਾ ਕਰਦਿਆਂ ਦੱਸਿਆ ਕਿ ਨੌਕਰੀਆਂ ਦੇਣ ਵਾਲਿਆਂ ਵਿਚ ਸੈਮਸੰਗ ਆਰ. ਐਂਡ ਡੀ., ਜੀ. ਸਕੈਲਰ, ਜ਼ੈਡ.ਐਸ. ਐਸੋਸੀਏਟਸ, ਵਾਲਮਾਰਟ, ਏਅਰਟੈਲ ਨਾਮਵਰ ਕੰਪਨੀਆਂ ਵਲੋਂ ਮੋਜੂਦਾ ਬੈਚ ਦੇ ਵਿਦਿਆਰਥੀਆਂ ਨੂੰ 12.5 ਤੋਂ 18 ਲੱਖ ਪ੍ਰਤੀ ਸਾਲ ਦੇ ਅਕਰਸ਼ਕ ਪੈਕੇਜਾਂ ਦੀ ਪੇਸ਼ਕਸ਼ ਕੀਤੀ ਗਈ ਤੇ ਹੋਰ ਪ੍ਰਮੁੱਖ ਕੰਪਨੀਆਂ ਨੇ ਵੀ ਪੈਕਜ ਦਿੱਤਾ।
ਪ੍ਰੋਫੈਸਰ ਜੀ.ਐਸ. ਸੋਢੀ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਨੇ ਦੱਸਿਆ ਕਿ ਕਈ ਪ੍ਰਮੁੱਖ ਕੰਪਨੀਆਂ ਐਸ.ਐਮ.ਐੱਲ. ਈਸੁਜ਼ੂ, ਲਾਰਸਨ ਐਂਡ ਟਿਊਬਰੋ, ਭਗਵਾਨ ਸੰਜ਼ ਏਸ਼ੀਅਨ ਬਾਈਕਸ, ਸਟਾਈਲੂਮੀਆ, ਸੈਮਸੰਗ, ਡੈਮਸੰਨ, ਇੰਟਰਨੈਸ਼ਨਲ ਟਰੈਕਟਰਜ਼, ਇੰਸਪੈੱਕਟ ਏਜੰਸੀਜ਼ ਵਲੋਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਸਮੈਸਟਰ ਦੌਰਾਨ ਹੀ 30 ਹਜ਼ਾਰ ਰੁਪਏ ਤੱਕ ਦੇ ਵਜ਼ੀਫਿਆਂ ਦੀ ਪੇਸ਼ਕਸ਼ ਕੀਤੀ | ਉਨ੍ਹਾਂ ਦੱਸਿਆ ਕਿ ਇਹ ਇੰਟਰਨਸ਼ਿੱਪ ਪਲੇਸਮੈਂਟ ਵਿਚ ਬਦਲ ਜਾਂਦੀ ਹੈ | ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।