ਲੁਧਿਆਣਾ : ਵਿਦਿਆਰਥੀ ਆਰੀਆ ਕਾਲਜ ਦੇ ਵਿਹੜੇ ਵਿੱਚ ਸਥਾਪਤ ਇਤਿਹਾਸਕ ਸ਼ਿਲਾਲੇਖ ਦੇ ਸਾਹਮਣੇ ਇਕੱਠੇ ਹੋਏ। ਉਨ੍ਹਾਂ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੂੰ ਸਨਮਾਨਿਤ ਕੀਤਾ| ਸ਼ਿਲਾਲੇਖ ‘ਤੇ ਲਿਖਿਆ ਹੈ ਕਿ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ 4 ਮਈ 1958 ਨੂੰ ਸੰਸਥਾ ਦੇ ਪ੍ਰਸ਼ਾਸਨਿਕ ਸੈਕਸ਼ਨ ਦਾ ਉਦਘਾਟਨ ਕੀਤਾ ਸੀ, ਜਦੋਂ ਉਹ ਭਾਰਤ ਦੇ ਉਪ ਰਾਸ਼ਟਰਪਤੀ ਸਨ।
ਏ.ਸੀ.ਐਮ.ਸੀ. ਦੇ ਪ੍ਰਧਾਨ ਸ੍ਰੀ ਸੁਦਰਸ਼ਨ ਸ਼ਰਮਾ ਅਤੇ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਕੌਮੀ ਮਹੱਤਵ ਵਾਲੇ ਸਮਾਰਕ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਸ੍ਰੀਮਤੀ ਸਤੀਸ਼ਾ ਸ਼ਰਮਾ ਜੋ ਕਿ ਕਾਲਜ ਨਾਲ1960 ਤੋਂ ਜੁੜੇ ਹੋਏ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਸ਼੍ਰੀਐਸ. ਰਾਧਾਕ੍ਰਿਸ਼ਨਨ ਦੀ ਇਹ ਇਕਲੌਤੀ ਲੁਧਿਆਣਾ ਫੇਰੀ ਸੀ।