Connect with us

ਖੇਤੀਬਾੜੀ

ਸੀਫ਼ੇਟ ਵਿਖੇ ਇਕ ਰੋਜ਼ਾ ਉਦਯੋਗ ਇੰਟਰਫੇਸ ਤੇ ਕਿਸਾਨ ਮੇਲੇ ਦੌਰਾਨ ਅਤਿ ਆਧੁਨਿਕ ਮਸ਼ੀਨਰੀ ਪ੍ਰਦਰਸ਼ਿਤ

Published

on

State-of-the-art machinery on display during a one-day industry interface at Kisan Mela at Seafet

ਲੁਧਿਆਣਾ : ਸੈਂਟਰਲ ਇੰਸਟੀਚਿਊਟ ਆਫ਼ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ-ਆਈ.ਸੀ.ਏ.ਆਰ. (ਸੀਫੇਟ) ਦੇ 34ਵੇਂ ਸਥਾਪਨਾ ਦਿਵਸ ਮੌਕੇ ਉਦਯੋਗ ਇੰਟਰਫੇਸ ਤੇ ਕਿਸਾਨ ਮੇਲਾ-2022 ਲਗਾਇਆ ਗਿਆ | ਜਿਸ ਦਾ ਉਦਘਾਟਨ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕੀਤਾ। ਆਪਣੇ ਸੰਬੋਧਨ ਵਿਚ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਤੇ ਝੌਨੇ ਦੇ ਫ਼ਸਲੀ ਚੱਕਰ ‘ਚੋਂ ਬਾਹਰ ਨਿਕਲ ਕੇ ਮੱਕੀ, ਬਾਜਰਾ ਤੇ ਹੋਰ ਜਿਣਸਾਂ ਦੀ ਖੇਤੀ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜਿਣਸ ਦਾ ਹੋਰ ਵੀ ਜਿਆਦਾ ਮੁੱਲ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਆਪਣੇ ਘਰਾਂ ਜਾਂ ਮੋਟਰਾਂ ‘ਤੇ ਛੋਟੇ-ਛੋਟੇ ਫ਼ੂਡ ਪ੍ਰੋਸੈਸਿੰਗ ਪਲਾਂਟ ਲਗਾਉਣੇ ਚਾਹੀਦੇ ਹਨ | ਉਨ੍ਹਾ ਕਿਹਾ ਕਿ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਦੇ ਨਾਲ-ਨਾਲ ਕਿਸਾਨਾਂ ਪਸ਼ੂ ਪਾਲਣ ਨੂੰ ਵੀ ਆਪਣੇ ਕਿੱਤੇ ਵਜੋਂ ਸ਼ਾਮਿਲ ਕਰਕੇ ਆਰਥਿਕ ਪੱਖੋਂ ਖੁਸ਼ਹਾਲ ਹੋਣ ਦਾ ਯਤਨ ਕਰਨਾ ਚਾਹੀਦਾ ਹੈ | ਡਾ. ਜੈ ਸਿੰਘ ਨੇ ਕਟਾਈ ਉਪਰੰਤ ਜਿਣਸ ਦੀ ਸੰਭਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਮੇਲੇ ਦੌਰਾਨ ਸ਼ਾਕਾਹਾਰੀ ਡੇਅਰੀ ਉਤਪਾਦ, ਗਲੂਟੇਨ ਮੁਕਤ ਬੇਕਰੀ ਉਤਪਾਦਾਂ ਤੇ ਹੋਰ ਪਦਾਰਥਾਂ ਦੇ ਬਣੇ ਉਤਪਾਦ ਖਿੱਚ ਦਾ ਕੇਂਦਰ ਰਹੇ |

Facebook Comments

Trending