ਪੰਜਾਬੀ
ਸੁਨਹਿਰੀ ਰੰਗਾਂ ਨਾਲ ਰੰਗਿਆ ਗਿਆ ਸਪਰਿੰਗ ਡੇਲ ਦਾ 41ਵਾਂ ਸਲਾਨਾ ਸਮਾਗਮ
Published
2 years agoon
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ 41ਵੇਂ ਸਲਾਨਾ ਸਮਾਗਮ ਨੂੰ ਬੜੇ ਜੋਸ਼, ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਸਕੂਲ ਨੂੰ ਖੂਬਸੂਰਤ ਫੁੱਲਵਾੜੀ ਵਾਂਗ ਸਜਾਇਆ ਗਿਆ। ਇਸ ਦੌਰਾਨ ਐਮ. ਐੱਲ. ਏ. ਰਾਜਿੰਦਰ ਪਾਲ ਕੌਰ ਛੀਨਾ ਨੇ ਮੁਖ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਨੂੰ ਬੈਂਡ ਦੀ ਧੁੰਨ ਦੇ ਨਾਲ ਸਮਾਗਮ ਵਿਚ ਬੜ੍ਹੀ ਗਰਮਜੋਸ਼ੀ ਨਾਲ ਲਿਆਂਦਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ, ਪ੍ਰੈਜ਼ੀਡੈਂਟ ਸ.ਸੁਖਦੇਵ ਸਿੰਘ, ਡਾਇਰੈਕਟਰ ਸ਼੍ਰੀ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ , ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਦਾ ਦਿਲੀ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ।
ਡਾ. ਡੀ. ਪੀ. ਐੱਸ. ਰੇਖੀ (ਸੀਨੀਅਰ ਕੰਸਲਟੈਂਟ ਫੋਰਟਿਸ, ਹਸਪਤਾਲ ਦਿੱਲੀ ), ਸ਼੍ਰੀ ਅਨਿਲ ਸਰੀਨ ਚੀਫ਼ ਸਪੋਕਸਮੈਨ ਬੀ. ਜੇ. ਪੀ., ਪੰਜਾਬ, ਸ਼੍ਰੀ ਸੁਦਰਸ਼ਨ ਗੋਸਾਈਂ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ, ਹਰਚਰਨ ਸਿੰਘ ਗੋਹਲਵੜੀਆ ਐਕਸ ਮੇਅਰ ਲੁਧਿਆਣਾ, ਸ਼੍ਰੀਮਤੀ ਭੁਪਿੰਦਰ ਕੌਰ (ਕੇ. ਡਬਲਿਊ. ਇੰਡਸਟ੍ਰੀਜ਼), ਸ.ਹਰਜੀਤ ਸਿੰਘ ਡੀ. ਈ. ਓ. ਸੈਕੰਡਰੀ, ਸ. ਬਲਦੇਵ ਸਿੰਘ ਡੀ. ਈ. ਓ. ਐਲੀਮੈਂਟਰੀ, ਬਾਲੀਵੁੱਡ ਅਦਾਕਾਰਾ ਸ਼ਿਵਾਨੀ ਤੁਲੀ (ਐਕਸ ਸਟੂਡੈਂਟ) ਨੇ ਗੈਸਟ ਆਫ਼ ਆਨਰ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ, ਮੁੱਖ ਮਹਿਮਾਨ ਅਤੇ ਬਾਕੀ ਉੱਘੀਆਂ ਸਖਸ਼ੀਅਤਾਂ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਸਪਰਿੰਗ ਡੇਲ ਪਲੇ ਸਕੂਲ ਦੇ ਬੱਚਿਆਂ ਦਾ ਜੰਗਲ ਥੀਮ ਡਾਂਸ, ਕਿੰਡਰਗਾਰਟਨ ਦਾ ਕਲਰਸ ਆਫ਼ ਲਾਈਫ ਡਾਂਸ, ਕੋਰੀਓਗ੍ਰਾਫੀ ਜ਼ਿੰਦਗੀ ਦਾ ਸਫ਼ਰ, ਮਦਰਸ ਡੇ ਪਲੇ, ਰਾਜਸਥਾਨੀ ਲੋਕ ਨਾਚ ਭਵਈ, ਕੋਰੀਓਗ੍ਰਾਫੀ ਵਤਨ ਪਰ ਮਿਟਨੇ ਵਾਲੇ ਅਤੇ ਮਾਇਮ ਪੁਰਾਣਾ ਪੰਜਾਬ ਤੇ ਅੱਜ ਦਾ ਪੰਜਾਬ ਨੂੰ ਦੇਖ ਕੇ ਸਾਰੇ ਦਰਸ਼ਕ ਅਸ਼ ਅਸ਼ ਕਰ ਉੱਠੇ।
ਇਸ ਦੌਰਾਨ ਭੰਗੜੇ, ਗਿੱਧੇ, ਲੁੱਡੀ, ਮਲਵਈ ਗਿੱਧੇ ਦੀ ਧਮਾਕੇਦਾਰ ਪੇਸ਼ਕਸ਼ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਦੇ ਜ਼ਰੀਏ ਸਕੂਲ ਦੇ 41 ਸਾਲਾਂ ਦੇ ਸਫ਼ਰ ਦੀਆਂ ਖੂਬਸੂਰਤ ਝਲਕੀਆਂ ਨਾਲ ਵੀ ਸਭ ਨੂੰ ਰੂ-ਬਰੂ ਕਰਵਾਇਆ ਗਿਆ।
ਇਸ ਦੌਰਾਨ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬਾਰਵੀਂ ਅਤੇ ਦਸਵੀਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕੋ-ਕਰੀਕੁਲਰ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਸ਼੍ਰੀਮਤੀ ਰਾਜਿੰਦਰ ਪਾਲ ਕੌਰ ਛੀਨਾ (ਐਮ. ਐੱਲ. ਏ.) ਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਵੱਖ-ਵੱਖ ਕਲਾਵਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੁਆਰਾ ਆਯੋਜਿਤ ਕੀਤੇ ਗਏ ਇਸ ਸ਼ਾਨਦਾਰ ਪ੍ਰੋਗਰਾਮ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਗੈਸਟ ਆਫ਼ ਆਨਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ( ਸ਼ਾਹੀ ਇਮਾਮ ਪੰਜਾਬ ) ਨੇ ਵੀ ਪੂਰੇ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਹਰ ਮੈਦਾਨ ਫਤਹਿ ਕਰਨ ਲਈ ਪ੍ਰੇਰਿਆ । ਐਕਸ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ ਨੇ ਵੀ ਬੱਚਿਆਂ ਦੀ ਖੂਬ ਹੌਸਲਾ ਅਫ਼ਜ਼ਾਈ ਕੀਤੀ
ਇਸ ਦੌਰਾਨ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਆਈਆਂ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਦਾ ਦਿਲੀ ਧੰਨਵਾਦ ਕੀਤਾ ਕਿ ਜਿਹਨਾਂ ਦੇ ਆਉਣ ਨਾਲ ਸਮਾਗਮ ਨੂੰ ਚਾਰ ਚੰਦ ਲੱਗ ਗਏ। ਇਸਦੇ ਨਾਲ ਹੀ ਆਈਆਂ ਸਮੂਹ ਸ਼ਖਸ਼ੀਅਤਾਂ ਨੂੰ ਵੀ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ ਨਿਸ਼ਾਨੀਆਂ ਭੇਂਟ ਕੀਤੀਆਂ ਗਈਆਂ।
ਸਕੂਲ ਦੇ ਪ੍ਰੈਜ਼ੀਡੈਂਟ ਸ. ਸੁਖਦੇਵ ਸਿੰਘ ਨੇ ਵੀ ਬੱਚਿਆਂ ਨੂੰ ਖੂਬ ਹੱਲਾਸ਼ੇਰੀ ਦਿੱਤੀ। ਇਸਦੇ ਨਾਲ ਹੀ ਡਾਇਰੈਕਟਰ ਸ਼੍ਰੀ ਮਨਦੀਪ ਸਿੰਘ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਦਾ ਇਸ ਰੰਗਾਰੰਗ 41ਵੇਂ ਐਨੂਅਲ ਫੰਕਸ਼ਨ ਵਿੱਚ ਪਹੁੰਚਣ ਤੇ ਦਿਲੀ ਧੰਨਵਾਦ ਕੀਤਾ।
You may like
-
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ 77ਵਾਂ ਸੁਤੰਤਰਤਾ ਦਿਵਸ
-
ਸਮੂਹ ਗਾਨ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾ
-
ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਸਪਰਿੰਗ ਡੇਲ ਦਾ 42ਵਾਂ ਸਥਾਪਨਾ ਦਿਵਸ
-
ਹਬ ਆਫ਼ ਲਰਨਿੰਗ ਦੇ ਅੰਤਰਗਤ ਕਰਵਾਇਆ ਸੋਲੋ ਡਾਂਸ ਮੁਕਾਬਲਾ
-
GGNIMT ਕਨਵੋਕੇਸ਼ਨ ‘ਚ ਪ੍ਰਦਾਨ ਕੀਤੀਆਂ ਗਈਆਂ 198 ਡਿਗਰੀਆਂ
-
ਪਿਆਰ ਤੇ ਦੋਸਤੀ ਦਾ ਪ੍ਰਤੀਕ ਹੈ ਅੰਬ ਦਿਵਸ : ਚੇਅਰਪਰਸਨ