ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸਮਾਜ ਨੂੰ ‘ਸੇ ਨੋ ਟੂ ਪਲਾਸਟਿਕ’ ਦਾ ਸੁਨੇਹਾ ਦਿੰਦੇ ਹੋਏ ਬੱਚਿਆਂ ਦੁਆਰਾ ਪੇਪਰ ਬੈਗ ਗਤੀਵਿਧੀ ਕੀਤੀ ਗਈ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਵੇਸਟ ਪੇਪਰ ਦੇ ਨਾਲ਼ ਸੁੰਦਰ ਬੈਗ ਬਣਾ ਕੇ ਪਲਾਸਟਿਕ ਲਿਫ਼ਾਫ਼ਿਆਂ ਨੂੰ ਪ੍ਰਯੋਗ ਵਿੱਚ ਨਾ ਲਿਆਉਣ ਦਾ ਸੁਨੇਹਾ ਦਿੱਤਾ।
ਬੱਚਿਆਂ ਨੇ ਵੇਸਟ ਪੇਪਰ ਦੁਆਰਾ ਬਣਾਏ ਗਏ ਬੈਗਾਂ ਨੂੰ ਸੁੰਦਰ ਮੋਤੀਆਂ, ਰਿਬਨ ਅਤੇ ਲੈਸਾਂ ਨਾਲ਼ ਸਜਾਇਆ। ਇਸ ਗਤੀਵਿਧੀ ਨੂੰ ਕਰਨ ਦਾ ਮੁੱਖ ਮੰਤਵ ਵਾਤਾਵਰਨ ਨੂੰ ਸਵੱਛ ਅਤੇ ਸੁੰਦਰ ਬਣਾਉਣਾ ਰਿਹਾ। ਇਸ ਦੌਰਾਨ ਬੱਚਿਆਂ ਨੇ ਪਲਾਸਟਿਕ ਤੋਂ ਬਣੇ ਪਦਾਰਥਾਂ ਦਾ ਪ੍ਰਯੋਗ ਨਾ ਕਰਨ ਲਈ ਸਮਾਜ ਨੂੰ ਅਪੀਲ ਕੀਤੀ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਦੁਆਰਾ ਕੀਤੀ ਗਈ ਇਸ ਗਤੀਵਿਧੀ ਦੀ ਖ਼ੂਬ ਸ਼ਲਾਘਾ ਕੀਤੀ। ਉਹਨਾਂ ਨਾਲ਼ ਹੀ ਪਲਾਸਟਿਕ ਦੇ ਹਾਨੀਕਾਰਕ ਕਾਰਕਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਤੇ ਲੋਕਾਂ ਨੂੰ ਈਕੋ ਫਰੈਂਡਲੀ ਥੈਲਿਆਂ ਦਾ ਇਸਤਮਾਲ ਕਰਨ ਲਈ ਪ੍ਰੇਰਿਤ ਕੀਤਾ।