ਲੁਧਿਆਣਾ : ਐਸ.ਸੀ.ਡੀ. ਸਰਕਾਰੀ ਕਾਲਜ ਦੇ ਬੋਟਨੀ ਅਤੇ ਆਈ.ਐਮ.ਬੀ ਵਿਭਾਗ ਵਿੱਚ Y20 ਦੀ ਯੋਗ ਅਗਵਾਈ ਅਧੀਨ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ । ਜਿਸ ਦਾ ਮੁੱਖ ਵਿਸ਼ਾ ਬਨਸਪਤੀ ‘ਤੇ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਅਤੇ ਟਿਕਾਊ ਵਿਕਾਸ ਦੁਆਰਾ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਦੇ ਤਰੀਕਿਆਂ / ਜਲਵਾਯੂ ਪਰਿਵਰਤਨ ਵਿੱਚ ਸੂਖਮ ਜੀਵਾਂ ਦੀ ਭੂਮਿਕਾ ਅਤੇ ਜੀਵਨ ਦੀ ਸਥਿਰਤਾ ਰਿਹਾ ।ਭਾਸ਼ਣ ਪ੍ਰਤੀਯੋਗਤਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਦੀ ਰਹਿਨੁਮਾਈ ਹੇਠ ਕਾਲਜ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਨੇ ਕਰੀਅਰ ਓਰੀਐਂਟਿਡ ਵਰਕਸ਼ਾਪ ਵਿਸ਼ੇ ‘ਤੇ ਨੰਬਰ ਥਿਊਰੀ ਵਿੱਚ ਅਲਜਬਰਾ ਦੇ ਉਪਯੋਗ( ਉਪ ਵਿਸ਼ਾ) ਦਾ ਵੀ ਆਯੋਜਨ ਕੀਤਾ। ਜਿਸ ਵਿੱਚ ਸਰੋਤ ਵਿਅਕਤੀ ਵਜੋਂ ਪ੍ਰੋ ਦਿਨੇਸ਼ ਖੁਰਾਣਾ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਗਣਿਤ ਵਿਭਾਗ) ਉਚੇਚੇ ਤੌਰ ਤੇ ਪੁੱਜੇ। ਗਣਿਤ ਵਿਭਾਗ ਦੇ ਮੁਖੀ ਡਾ ਸੱਤਿਆ ਰਾਣੀ ਨੇ ਆਏ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨਾਲ ਆਏ ਮਹਿਮਾਨ ਨੂੰ ਰੂਬਰੂ ਕਰਵਾਇਆ।