ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਵਿਖੇ, 13ਵੇਂ ਰਾਸ਼ਟਰੀ ਵੋਟਰ ਦਿਵਸ ਦੇ ਅਵਸਰ ‘ਤੇ ਭਾਸ਼ਣ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ ਮਨਪ੍ਰੀਤ ਕੌਰ ਨੇ ਨਵੇਂ ਵੋਟਰ ਬਣੇ ਭਵਿੱਖ ਦੇ ਅਧਿਆਪਕਾਂ ਨੂੰ ਵੋਟ ਦੇ ਅਧਿਕਾਰ ਦਾ ਮੱਹਤਵ ਦੱਸਦੇ ਹੋਏ, ਹਮੇਸ਼ਾ ਵੋਟ ਦੇਣ ਲਈ ਪ੍ਰੇਰਿਤ ਕੀਤਾ।
ਕਾਲਜ ਦੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਪੂਨਮ ਬਾਲਾ ਨੇ ਬੀਐਡ ਤੇ ਡੀਐਲਐਡ ਦੇ ਵਿਦਿਆਰਥੀਆਂ ਨੂੰ ਵੋਟ ਦੇ ਕੇ ਜਨਤਾ ਦਾ ਪ੍ਰਤੀਨਿਧ ਚੁਣਨ ਲਈ, ਵੋਟ ਦੇਣ ਲਈ ਵੋਟਰਾਂ ਦੁਆਰਾ ਲਈ ਜਾਣ ਵਾਲੀ ਸਹੁੰ ‘ਅਸੀਂ ਭਾਰਤ ਦੇ ਨਾਗਰਿਕ, ਲੋਕਤੰਤਰ ਵਿੱਚ ਆਪਣਾ ਪੂਰਾ ਵਿਸ਼ਵਾਸ ਰੱਖਦੇ ਹੋਏ, ਇਹ ਸਹੁੰ ਖਾਂਦੇ ਹਾਂ ਕਿ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪਰੰਪਰਾਵਾ ਦੀ ਮਰਿਆਦਾ ਨੂੰ ਬਣਾਈ ਰੱਖਾਗੇਂ
ਇਸ ਦੇ ਇਲਾਵਾ ਸੁਤੰਤਰ, ਨਿਰਪੱਖ ਤੇ ਸਾਂਤੀਪੂਰਨ ਚੋਣ ਦੀ ਮਰਿਆਦਾ ਨੂੰ ਰੱਖਦੇ ਹੋਏ, ਨਿਰਭੈ ਹੋ ਕੇ ਧਰਮ,ਵਰਗ, ਜਾਤੀ, ਸਮਾਜ,ਭਾਸ਼ਾ ਤੋਂ ਇਲਾਵਾ ਕਿਸੇ ਦੇ ਵੀ ਅਧੀਨ ਹੋਏ ਬਿਨਾਂ ਆਪਣੇ ਮੱਤ ਦੇ ਅਧਿਕਾਰ ਦਾ ਪ੍ਰਯੋਗ ਕਰਾਂਗੇ।’ ਇਸ ਅਵਸਰ ਤੇ ‘ਮੈਂ ਭਾਰਤੀ ਹੂੰ’ ਗੀਤ ਵੀ ਸੁਣਾਇਆ ਗਿਆ। ਕਾਲਜ ਦੇ ਸਹਾਇਕ ਪ੍ਰੋਫੈਸਰ ਪਰਦੀਪ ਸਿੰਘ ਨੇ ਲੋਕਤੰਤਰ ਵਿੱਚ ਵੋਟ ਦੇਣ ਦਾ ਮੱਹਤਵ ਦੱਸਿਆ। ਅੰਤ ਵਿੱਚ ਭਾਸ਼ਣ ਤੇ ਪੋਸਟਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।