Connect with us

ਪੰਜਾਬ ਨਿਊਜ਼

‘ਮੌਸਮ’ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਇਸ ਤਾਰੀਖ਼ ਤੋਂ ਧੂੜ ਭਰੀ ਹਨ੍ਹੇਰੀ ਤੇ ਮੀਂਹ ਪੈਣ ਦੀ ਸੰਭਾਵਨਾ

Published

on

Special weather bulletin released, dust storm and rain likely from this date

ਲੁਧਿਆਣਾ : ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਵਿਸ਼ੇਸ਼ ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਪੱਛਮੀ ਚੱਕਰਵਾਤ ਕਾਰਨ ਮੌਸਮ ਆਉਣ ਵਾਲੇ ਦਿਨਾਂ ’ਚ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 19 ਅਪ੍ਰੈਲ ਤੋਂ 21 ਅਪ੍ਰੈਲ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਲੂ ਦੇ ਕਹਿਰ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਦੀ ਰ਼ਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲੇਗੀ।

ਇਸ ਦੇ ਨਾਲ ਹੀ ਗਰਜ ਅਤੇ ਚਮਕ ਦੇ ਨਾਲ ਉੱਤਰੀ ਪੰਜਾਬ ਦੇ ਕੁੱਝ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ, ਜਿਸ ਨਾਲ ਗਰਮੀ ਦੇ ਵੱਧ ਰਹੇ ਕਹਿਰ ਤੋਂ ਕਿਸੇ ਹੱਦ ਤੱਕ ਪੰਜਾਬ ਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ 40.7, ਅੰਮ੍ਰਿਤਸਰ 41.3, ਪਠਾਨਕੋਟ 40.8, ਗੁਰਦਾਸਪੁਰ 37.8, ਫਿਰੋਜ਼ਪੁਰ 42.2, ਮੋਗਾ 41.5, ਫਰੀਦਕੋਟ 41.6, ਹੁਸ਼ਿਆਰਪੁਰ 42.1, ਨੂਰਮਹਿਲ 40.9, ਬਰਨਾਲਾ 42.3, ਰੋਪੜ 38.2, ਮੋਹਾਲੀ 40.3, ਫਤਿਹਗੜ੍ਹ ਸਾਹਿਬ 41.5, ਪਟਿਆਲਾ 42 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਰਿਹਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਦਾ ਕਹਿਰ ਬਰਕਰਾਰ ਰਹੇਗਾ।

Facebook Comments

Trending