Connect with us

ਪੰਜਾਬੀ

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਨਸ਼ੇ ਦੇ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

Published

on

Special Seminar on Drugs organized at SCD Government College, Ludhiana

ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵਿਖੇ ਕਾਲਜ ਦੇ ਐਨ ਸੀ ਸੀ ਐਨ ਐਸ ਐਸ ਅਤੇ ਆਈ ਕੀਉ ਏ ਸੀ ਦੇ ਸਾਂਝੇ ਸਹਿਯੋਗ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅਤੇ ਪ੍ਰਮੁੱਖ ਵਕਤਾ ਦੇ ਰੂਪ ਵਿੱਚ ਸ਼੍ਰੀ ਕੌਂਸ਼ਲ ਕਿਸ਼ੋਰ  ਮੰਤਰੀ ਘਰੇਲੂ ਅਤੇ ਸ਼ਹਿਰੀ ਮਾਮਲੇ ਉਚੇਚੇ ਤੌਰ ਤੇ ਪੁੱਜੇ। ਇਸ ਸੈਮੀਨਾਰ ਵਿਚ ਪ੍ਰਮੁੱਖ ਵਿਸ਼ਾ ਨਸ਼ਾ ਮੁਕਤ ਸਮਾਜ ਅਭਿਆਨ – ਅੰਦੋਲਨ ਕੌਂਸ਼ਲ ਰਿਹਾ।

ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਵਲੋਂ ਜੋਤ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਪ੍ਰੰਪਰਾ ਉਪਰੰਤ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਦੀ ਪ੍ਰੰਪਰਾ ਨਿਭਾਈ ਗਈ। ਜਿਲਾ ਪ੍ਰਸਾਸ਼ਨ ਵਲੋਂ ਸ਼੍ਰੀ ਪੀ ਐਸ ਬੈਂਸ ਜਿਲਾ ਅਸਟੇਟ ਅਫਸਰ ਗਲਾਡਾ ਲੁਧਿਆਣਾ ਉਚੇਚੇ ਤੌਰ ਤੇ ਪੁੱਜੇ। ਕਾਲਜ ਪ੍ਰਿੰਸੀਪਲ ਡਾ ਪਰਦੀਪ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ੇ ਤੋ ਮੁਕਤ ਕਰਨਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਲੀਹਾਂ ਤੇ ਲਿਆਉਣ ਦੀ ਲੋੜ ਹੈ।

ਇਸ ਉਪਰੰਤ ਮੁੱਖ ਮਹਿਮਾਨ ਸ਼੍ਰੀ ਕੌਸ਼ਲ ਕਿਸ਼ੋਰ ਕੇਂਦਰੀ ਰਾਜ ਮੰਤਰੀ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੰਬੋਧਨ ਕੀਤਾ । ਉਨ੍ਹਾਂ ਨੇ ਸੰਪੂਰਨ ਅੰਕੜਿਆਂ ਦੇ ਨਾਲ ਇਸ ਭਿਆਨਕ ਅਤੇ ਦਰਦਨਾਕ ਵਿਸ਼ਾ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਆਪਣਾ ਪੁੱਤ ਆਕਾਸ਼ ਕਿਸ਼ੋਰ ਨਸ਼ੇ ਦੀ ਬਲੀ ਚੜ੍ਹ ਗਿਆ ।

ਉਨ੍ਹਾਂ ਨੇ ਮੌਜੂਦ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਕਲਪ ਦਵਾਇਆ ਕਿ ਉਹ ਅਜ ਤੋ ਹਰ ਤਰ੍ਹਾਂ ਦੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕਰਨਗੇ ਅਤੇ ਨਸ਼ੇ ਦੇ ਰੋਕਥਾਮ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ।

ਕਾਲਜ ਪ੍ਰਿੰਸੀਪਲ ਡਾ ਪਰਦੀਪ ਸਿੰਘ ਵਾਲੀਆ ਨੇ ਮਾਣਯੋਗ ਸ਼੍ਰੀ ਕੌਂਸ਼ਲ ਕਿਸ਼ੋਰਜੀ ਅਤੇ ਸ਼੍ਰੀ ਅਕਸ਼ਤ ਕਾਂਤ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਸਮਾਗਮ ਦੇ ਅੰਤ ਵਿੱਚ ਕਾਲਜ ਵਾਈਸ ਪ੍ਰਿੰਸੀਪਲ ਡਾ ਸੱਤਿਆ ਰਾਣੀ ਵਲੋਂ ਆਏ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਰਾਸ਼ਟਰੀ ਗੀਤ ਦੀ ਪ੍ਰੰਪਰਾ ਨਿਭਾਈ ਗਈ । ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਗੀਤਾਂਜਲੀ ਅਤੇ ਪ੍ਰੋ ਈਰਾਦੀਪ ਨੇ ਨਿਭਾਈ। ਕਾਲਜ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।

Facebook Comments

Trending