Connect with us

ਪੰਜਾਬੀ

ਲੁਧਿਆਣਾ ‘ਚ ਕੁੱਤਿਆਂ ਦੇ ਸੈਰ ਲਈ ਸਪੈਸ਼ਲ ਪਾਰਕ, ਝੂਲਿਆਂ ਤੋਂ ਇਲਾਵਾ ਬਿਊਟੀ ਪਾਰਲਰ ਦੀ ਸਹੂਲਤ

Published

on

Special park for dog walking in Ludhiana, facility of beauty parlor besides swings

ਸਨਅਤੀ ਸ਼ਹਿਰ ਲੁਧਿਆਣਾ ਦੇ ਬੀਆਰਐਸ ਨਗਰ ਦੇ ਡੀ-ਬਲਾਕ ਵਿੱਚ ਪਾਲਤੂ ਕੁੱਤਿਆਂ ਦੇ ਸੈਰ ਲਈ ਵਿਸ਼ੇਸ਼ ਸਹੂਲਤਾਂ ਨਾਲ ਲੈਸ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਇਸ ਪਾਰਕ ਵਿੱਚ ਕੁੱਤਿਆਂ ਦੇ ਖੇਡਣ ਲਈ ਝੂਲੇ ਤੇ ਹੋਰ ਸਹੂਲਤਾਂ ਉਪਲੱਬਧ ਹੋਣਗੀਆਂ। ਉੱਤਰੀ ਭਾਰਤ ਵਿੱਚ ਇਹ ਕੁੱਤਿਆਂ ਦੇ ਸੈਰ ਲਈ ਬਣ ਰਿਹਾ ਆਪਣੀ ਤਰ੍ਹਾਂ ਦਾ ਪਹਿਲਾ ਪਾਰਕ ਹੋਵੇਗਾ। ਨਗਰ ਨਿਗਮ ਵੱਲੋਂ ਪਾਰਕ ਦੀ ਸੰਭਾਲ ’ਤੇ ਸਾਲਾਨਾ ਖਰਚ ਕੀਤਾ ਜਾਂਦਾ ਸੀ ਪਰ ਹੁਣ ਇਸ ਪਾਰਕ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਕੁੱਤਿਆਂ ਲਈ ਵਿਸ਼ੇਸ਼ ਤਰ੍ਹਾਂ ਦੇ ਝੂਲੇ ਲਾਏ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਥੋੜ੍ਹੀ ਜਿਹੀ ਫੀਸ ਜਮ੍ਹਾਂ ਕਰਵਾ ਕੇ ਮਾਲਕ ਆਪਣੇ ਪਾਲਤੂ ਕੁੱਤਿਆਂ ਨੂੰ ਇੱਥੇ ਸੈਰ ਕਰਵਾ ਸਕਣਗੇ। ਝੂਲਿਆਂ ਤੋਂ ਇਲਾਵਾ ਇੱਥੇ ਕੁੱਤਿਆਂ ਲਈ ਬਿਊਟੀ ਪਾਰਲਰ, ਸਿਖਲਾਈ ਸਹੂਲਤ ਦੇ ਨਾਲ ਨਾਲ ਉਨ੍ਹਾਂ ਦੀ ਡਾਕਟਰੀ ਜਾਂਚ ਵਾਲੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਨਿਗਮ ਦੇ ਸੀਨੀਅਰ ਵੈਟਰਨਰੀ ਡਾ. ਹਰਬੰਸ ਢੱਲਾ ਨੇ ਦੱਸਿਆ ਕਿ ਉਨ੍ਹਾਂ ਅਮਰੀਕਾ ਵਿੱਚ ਅਜਿਹਾ ਪਾਰਕ ਦੇਖਿਆ ਸੀ। ਉਥੋਂ ਦੀ ਤਰਜ ’ਤੇ ਹੁਣ ਲੁਧਿਆਣਾ ਦੇ ਡੀ ਬਲਾਕ ਵਿੱਚ ਪਾਰਕ ਤਿਆਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸੈਰ ਦੌਰਾਨ ਜੇ ਕੋਈ ਕੁੱਤਾ ਇੱਥੇ ਗੰਦਗੀ ਫੈਲਾਉਂਦਾ ਹੈ ਤਾਂ ਉਸ ਨੂੰ ਸਾਫ ਕਰਨ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ। ਇਹ ਪਾਰਕ ਉੱਤਰੀ ਭਾਰਤ ਦਾ ਪਹਿਲਾ ਪਾਰਕ ਹੈ ਜਿਸ ਵਿੱਚ ਕੁੱਤਿਆਂ ਲਈ 15 ਤੋਂ ਵੱਧ ਕਿਸਮ ਦੇ ਝੂਲੇ ਲਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਲਤੂ ਕੁੱਤਿਆਂ ਨੂੰ ਨਗਰ ਨਿਗਮ ਕੋਲ ਰਜਿਸਟਰਡ ਕਰਵਾਉਣ। ਅਜੇ ਤੱਕ 2500 ਦੇ ਕਰੀਬ ਕੁੱਤੇ ਰਜਿਸਟਰਡ ਹੋਏ ਹਨ। ਰਜਿਸਟਰਡ ਹੋਏ ਕੁੱਤਿਆਂ ਨੂੰ ਟੋਕਨ ਦਿੱਤਾ ਜਾਂਦਾ ਹੈ ਜੋ ਮਾਲਕ ਵੱਲੋਂ ਕੁੱਤੇ ਦੇ ਗਲ ਵਿੱਚ ਬੰਨ੍ਹੇ ਪਟੇ ਵਿੱਚ ਲਾਉਣਾ ਹੁੰਦਾ ਹੈ।

Facebook Comments

Trending