ਲੁਧਿਆਣਾ : ਆਪ ਪਾਰਟੀ ਦਫ਼ਤਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਜਿਲ੍ਹਾ ਲੁਧਿਆਣਾ ਦੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ, ਸਕੱਤਰ ਵਿਸ਼ਾਲ ਅਵਸਥੀ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ, ਉਪ ਪ੍ਰਧਾਨ ਦਿਹਾਤੀ ਗੁਰਦਰਸ਼ਨ ਸਿੰਘ ਕੂਹਲੀ, ਸ਼ਹਿਰੀ ਉਪ ਪ੍ਰਧਾਨ ਦੀਪਕ ਬਾਂਸਲ, ਖਜਾਨਚੀ ਸੁਰਿੰਦਰ ਸੈਣੀ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ ਆਦਿ ਮੌਜੂਦ ਸਨ।
ਇਸ ਦੌਰਾਨ 20 ਜੂਨ ਨੂੰ ਜਲੰਧਰ ਵਿਖੇ ਮਨਾਏ ਜਾ ਰਹੇ ਯੋਗ ਦਿਵਸ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਸਵੇਰੇ 5 ਵਜੇ ਪਹੁੰਚ ਕੇ ਇਸ ਖਾਸ ਮੌਕੇ ਤੇ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਨਾਲ ਯੋਗ ਕਰਨ ਦਾ ਸੱਦਾ ਦਿੱਤਾ |ਪਾਰਟੀ ਦਫ਼ਤਰ ਵਿਚ ਮੰਡੀ ਬੋਰਡ ਮੁੱਲਾਂਪੁਰ ਦੇ ਨਵ ਨਿਯੁਕਤ ਚੇਅਰਮੈਨ ਸ. ਹਰਨੇਕ ਸਿੰਘ ਸੇਖੋਂ ਦੇ ਪਹੁੰਚਣ ਤੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਦਾ ਸਨਮਾਨ ਕੀਤਾ ਗਿਆ।