Connect with us

ਪੰਜਾਬੀ

PAU ‘ਚ ਕਰਾਇਆ ਗਿਆ ਪੋਸ਼ਕ ਭੋਜਨ ਅਤੇ ਸਿਹਤ ਬਾਰੇ ਵਿਸ਼ੇਸ਼ ਭਾਸ਼ਣ

Published

on

Special lecture on nutritious food and health conducted at PAU

ਲੁਧਿਆਣਾ : PAU ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਬੀਤੇ ਦਿਨੀਂ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਲਈ ਪੌਸਟਿਕ ਆਹਾਰ ਅਤੇ ਸਿਹਤ ਦੀ ਮਹੱਤਤਾ ਵਿਸੇ ’ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਲਈ ਚੰਗੀ ਖੁਰਾਕ ਦੀ ਚੋਣ ਕਰਨ ਸਮੇਂ ਪੌਸਟਿਕ ਖੁਰਾਕ ਬਣਾਉਣ ਬਾਰੇ ਜਾਗਰੂਕ ਕਰਨ ’ਤੇ ਕੇਂਦਰਿਤ ਸੀ|

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਸਹਿਯੋਗੀ ਪ੍ਰੋਫੈਸਰ ਡਾ. ਇੰਦਰਪ੍ਰੀਤ ਕੌਰ ਅਤੇ ਡਾ. ਨਿਤਿਕਾ ਗੋਇਲ ਸਮੇਤ ਡਾ. ਅਮਨਦੀਪ ਸ਼ਰਮਾ ਇਸ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ | ਡਾ. ਇੰਦਰਪ੍ਰੀਤ ਕੌਰ ਨੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਜਾ ਰਹੇ ਵੱਖ-ਵੱਖ ਦੁੱਧ ਉਤਪਾਦਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਦੇ ਮਿਆਰ ਵਾਲੇ ਪਹਿਲੂਆਂ ਨੂੰ ਉਜਾਗਰ ਕੀਤਾ|

ਉਹਨਾਂ ਨੇ ਵੱਖ-ਵੱਖ ਦੁੱਧ ਉਤਪਾਦਾਂ ਬਾਰੇ ਗੱਲ ਕੀਤੀ ਜਿਨ•ਾਂ ਨੂੰ ਕਿਸਾਨ ਆਪਣੀ ਆਮਦਨ ਵਧਾਉਣ ਲਈ ਅਪਣਾ ਸਕਦੇ ਹਨ| ਉਨ•ਾਂ ਵਿਦਿਆਰਥੀਆਂ ਨੂੰ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਹ ਦੇਖਣ ਲਈ ਕਿਹਾ ਕਿ ਕਿਵੇਂ ਚੰਗੇ ਮਿਆਰ ਵਾਲੇ ਦੁੱਧ ਉਤਪਾਦ ਤਿਆਰ ਕੀਤੇ ਜਾਂਦੇ ਹਨ|

ਡਾ. ਨਿਰਮਲ ਸਿੰਘ ਜੌੜਾ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਸਲਾਘਾ ਕੀਤੀ| ਇਸ ਸੈਸਨ ਵਿੱਚ ਮੁੱਖ ਹੋਸਟਲ ਵਾਰਡਨ ਡਾ. ਰਵਿੰਦਰ ਸਿੰਘ ਅਤੇ ਪੀਏਯੂ ਦੇ ਵੱਖ-ਵੱਖ ਹੋਸਟਲਾਂ ਦੇ ਵਾਰਡਨ ਅਤੇ ਸਹਾਇਕ ਵਾਰਡਨ ਵੀ ਹਾਜਰ ਸਨ| ਡਾ. ਜਸਵਿੰਦਰ ਕੌਰ ਬਰਾੜ, ਕੋਆਰਡੀਨੇਟਰ ਸੱਭਿਆਚਾਰਕ ਗਤੀਵਿਧੀਆਂ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਰਸਮੀ ਸਵਾਗਤ ਕੀਤਾ|

Facebook Comments

Trending