ਕਰੋਨਾਵਾਇਰਸ
ਸਰਕਾਰੀ ਮੁਲਾਜ਼ਮਾਂ ਲਈ ਵਿਸ਼ੇਸ਼ ਟੀਕਾਕਰਣ ਕੈਂਪ ਭਲਕੇ
Published
3 years agoon
ਲੁਧਿਆਣਾ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਮੂਹ ਸਰਕਾਰੀ ਵਿਭਾਗਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਕੱਲ੍ਹ (7 ਜਨਵਰੀ, 2022) ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਲਗਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ)-ਕਮ-ਨੋਡਲ ਅਫ਼ਸਰ ਟੀਕਾਕਰਨ ਡਾ. ਨਯਨ ਜੱਸਲ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਭਲਕੇ ਸਾਰੇ ਵਿਭਾਗਾਂ ਦੇ ਸਰਕਾਰੀ ਸਟਾਫ਼ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਲਈ ਇੱਕ ਅਧਿਕਾਰੀ ਦਾ ਸੰਪੂਰਣ ਟੀਕਾਕਰਨ ਹੋਣਾ ਲਾਜ਼ਮੀ ਹੈ ਅਤੇ ਜਿਸ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਕੈਂਪ ਲਈ ਵਿਭਾਗ ਦੇ ਮੁਖੀ (ਐਚ.ਓ.ਡੀ.) ਆਪਣੇ ਸਟਾਫ਼ ਨਾਲ ਲਾਜ਼ਮੀ ਤੌਰ ‘ਤੇ ਆਉਣ ਕਿਉਂਕਿ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਇਸ ਸਥਾਨ ‘ਤੇ ਵਿਭਾਗੀ ਤੌਰ ‘ਤੇ ਟੀਕਾਕਰਨ ਸਥਿਤੀ ਦੀ ਸਮੀਖਿਆ ਮੀਟਿੰਗ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪਹਿਲਾਂ ਹੀ ਰਸਮੀ ਪੱਤਰ ਜਾਰੀ ਕਰ ਦਿੱਤੇ ਗਏ ਹਨ ਅਤੇ ਜੇਕਰ ਕੋਈ ਵੀ ਵਿਭਾਗ ਮੁਖੀ ਕੈਂਪ ਤੋਂ ਗੈਰਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਚੋਣ ਐਕਟ ਤਹਿਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਚੋਣ ਡਿਊਟੀ ਦੌਰਾਨ ਕੋਈ ਵੀ ਅਧਿਕਾਰੀ/ਕਰਮਚਾਰੀ ਕੋਵਿਡ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਵਿਭਾਗ ਦੇ ਮੁਖੀ ਅਤੇ ਸਬੰਧਤ ਅਧਿਕਾਰੀ/ਕਰਮਚਾਰੀ ਦੀ ਹੋਵੇਗੀ।
You may like
-
ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਨੇ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
-
ਦੇਵਕੀ ਦੇਵੀ ਜੈਨ ਕਾਲਜ ਵਿਖੇ ਲਗਾਇਆ ਕੋਵਿਡ -19 ਟੀਕਾਕਰਨ ਕੈਂਪ
-
ਸ਼ਹਿਰ ‘ਚ ਕੋਰੋਨਾ ਦਾ ਖ਼ਤਰਾ ਵਧਿਆ, ਪੰਜ ਮਹੀਨਿਆਂ ਬਾਅਦ ਮਰੀਜ਼ਾਂ ਦੀ ਗਿਣਤੀ 50 ਤੋਂ ਪਾਰ; ਸਿਹਤ ਵਿਭਾਗ ਨੇ ਦਿੱਤੀ ਚੇਤਾਵਨੀ
-
15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼
-
ਸ਼ਹਿਰ ‘ਚ ਕੋਰੋਨਾ ਦੇ 36 ਨਵੇਂ ਮਾਮਲੇ, ਟੀਕੇ ਦੀਆਂ ਦੋਵੇਂ ਖੁਰਾਕਾਂਲੈਣ ਦੇ ਬਾਵਜੂਦ ਮਰੀਜ਼ ਨੇ ਤੋੜਿਆ ਦਮ
-
ਸ਼ਹਿਰ ‘ਚ ਮੰਡਰਾ ਰਿਹੈ ਕੋਰੋਨਾ ਦਾ ਖ਼ਤਰਾ, 40 ਨਵੇਂ ਮਰੀਜ਼ ਆਏ ਸਾਹਮਣੇ