Connect with us

ਖੇਡਾਂ

ਖ਼ਾਲਸਾ ਕਾਲਜ ਦੀਆਂ ਕਿਸ਼ਤੀ ਚਲਾਨ ਮੁਕਾਬਲੇ ਵਿਚ ਵਿਸ਼ੇਸ਼ ਪ੍ਰਾਪਤੀਆਂ

Published

on

Special Achievements in Khalsa College Boat Challan Competition

ਲੁਧਿਆਣਾ : ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵਿਚ ਵੀ ਬਰਾਬਰ ਦਾ ਨਾਮਣਾ ਖੱਟਣ ਵਾਲੀ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਦੇ ਖਿਡਾਰੀਆਂ ਨੇ ਆਲ ਇੰਡੀਆ ਅੰਤਰ- ਵਰਸਿਟੀ ਕਿਸ਼ਤੀ ਚਲਾਨ ਚੈਂਪੀਅਨਸ਼ਿਪ ਵਿਚ 9 ਸੋਨ ਤੇ 5 ਸਿਲਵਰ ਤਮਗੇ ਜਿੱਤ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅੰਤਰ-ਵਰਸਿਟੀ ਚੈਂਪੀਅਨ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।

ਸੁਖਨਾ ਝੀਲ, ਚੰਡੀਗੜ੍ਹ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿਚ ਕਾਲਜ ਦੇ ਖਿਡਾਰੀ ਲਵਪ੍ਰੀਤ ਸਿੰਘ ਤੇ ਕਰਮ ਚੰਦ ਦੀ ਜੋੜੀ ਦੇ ਲਾਈਟਵੇਟ ਐੱਮ-4, ਓਪਨ ਵੇਟ 2 ਕਿ:ਮੀ: ਅਤੇ ਐੱਮ-4, 500 ਮੀਟਰ ਵਿਚ ਤਿੰਨ ਸੋਨ ਤਮਗੇ ਜਿੱਤੇ। ਵਿਅਕਤੀਗਤ ਮੁਕਾਬਲਿਆਂ ਵਿਚ ਦਿਨੇਸ਼ ਨੇ ਕੁਆਡਰੈਪਲ ਵਿਚ ਸੋਨ ਤੇ ਲਾਈਟ ਵੇਟ ਸਿੰਗਲ ਸਕੱਲ ਵਿਚ ਸਿਲਵਰ ਤਮਗਾ ਜਿੱਤਿਆ।

ਇਸੇ ਹੀ ਖੇਡ ਦੇ ਔਰਤਾਂ ਦੇ ਮੁਕਾਬਲਿਆਂ ਵਿਚ ਗੁਰਬਾਣੀ ਕੌਰ ਨੇ 2 ਕਿ:ਮੀ: ਕੁਆਡਰੈਪਲ ਤੇ 2 ਕਿ:ਮੀ: ਡਬਲ ਵਿਚ 2 ਸੋਨ ਤਗਮੇ ਅਤੇ 2 ਕਿ:ਮੀ: ਸਿੰਗਲ ਸਕੱਲ ਤੇ 500 ਕਿ:ਮੀ: ਡਬਲ ਵਿਚ 2 ਸਿਲਵਰ ਮੈਡਲ ਜਿੱਤੇ।

ਇਸੇ ਹੀ ਕਾਲਜ ਦੀ ਦੂਜੀ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਖਿਡਾਰਨ ਦਿਲਜੋਤ ਕੌਰ ਨੇ 2 ਕਿ:ਮੀ: ਕੁਆਡਰੈਪਲ, 2 ਕਿ:ਮੀ: ਜੋੜੀ ਅਤੇ 500 ਮੀਟਰ ਵਿਚ ਤਿੰਨ ਸੋਨ ਤਮਗੇ ਜਿੱਤੇ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ, ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਟੀਮ ਕੋਚ ਸ੍ਰੀ ਦੀਪਕ ਕੁਮਾਰ, ਖੇਡ ਵਿਭਾਗ ਮੁਖੀ ਪ੍ਰੋ।ਤੇਜਿੰਦਰ ਸਿੰਘ, ਟੀਮ ਮੈਨੇਜਰ ਡਾ ਬਲਜਿੰਦਰ ਸਿੰਘ ਸਮੇਤ ਸਮੁੱਚੇ ਖੇਡ ਵਿਭਾਗ ਤੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ

Facebook Comments

Trending