Connect with us

ਪੰਜਾਬੀ

ਸਪਰਿੰਗ ਡੇਲ ਵਿਖੇ ਕਰਵਾਇਆ ਗਿਆ ਸੋਸ਼ਲ ਮੀਡੀਆ ਐਡਿਕਸ਼ਨ ਸੈਮੀਨਾਰ

Published

on

Social Media Addiction Seminar at Spring Dale

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ *ਸੋਸ਼ਲ ਮੀਡੀਆ ਐਡਿਕਸ਼ਨ* ਦੇ ਘਾਤਕ ਪ੍ਰਭਾਵਾਂ ਨਾਲ਼ ਜਾਣੂ ਕਰਵਾਉਂਦੇ ਹੋਏ ਇੱਕ ਬਹੁਤ ਹੀ ਗੁਣਾਤਮਕ ਤੇ ਸਿੱਖਿਆਦਾਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਕਾਊਂਸਲਰ ਸ਼੍ਰੀਮਤੀ ਪ੍ਰਿਯੰਕਾ ਗੋਇਲ ਨੇ ਕਲਾਸ ਛੇਵੀਂ ਤੋਂ ਸੱਤਵੀਂ ਦੇ ਬੱਚਿਆਂ ਨੂੰ *ਸੋਸ਼ਲ ਮੀਡੀਆ* ਦੀ ਸਹੀ ਅਤੇ ਸੁਚਾਰੂ ਰੂਪ ਨਾਲ਼ ਵਰਤੋਂ ਕਰਨ ਦੇ ਸਹੀ ਢੰਗਾਂ ਬਾਰੇ ਜਾਣੂ ਕਰਵਾਇਆ ਤੇ ਨਾਲ਼ ਹੀ *ਸੋਸ਼ਲ ਮੀਡੀਆ ਐਡਿਕਸ਼ਨ* ਦੇ ਬੁਰੇ ਪ੍ਰਭਾਵਾਂ ਤੋਂ ਵੀ ਜਾਗਰੂਕ ਕਰਵਾਇਆ।

ਇਸ ਦੌਰਾਨ ਕਈ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ *ਸੋਸ਼ਲ ਮੀਡੀਆ* ਦੇ ਸਕਾਰਾਤਮਕ ਤੇ ਨਕਾਰਾਤਮਕ ਪੱਖਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ਼ ਹੀ ਬੱਚਿਆਂ ਨੇ ਹਰ ਗਤੀਵਿਧੀ ਵਿੱਚ ਵੱਧ^ਚੜ੍ਹ ਕੇ ਹਿੱਸਾ ਲੈਂਦੇ ਹੋਏ ਕਾਊ਼ਂਸਲਰ ਸਾਹਿਬਾ ਨਾਲ਼ ਆਪਣੇ ਦਿਲੀ ਵਿਚਾਰ ਵੀ ਸਾਂਝੇ ਕੀਤੇ ਜਿਸ ਵਿੱਚ ਬੱਚਿਆਂ ਨੇ *ਸੋਸ਼ਲ ਮੀਡੀਆ* ਨਾਲ਼ ਆਉਂਦੇ ਮਾਨਸਿਕ ਤਨਾਅ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਵੀ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਅਸੀਂ ਤੈਅ ਕਰਨਾ ਹੈ ਕਿ ਅਸੀਂ *ਸੋਸ਼ਲ ਮੀਡੀਆ ਦੇ ਕੇਵਲ ਸਕਾਰਾਤਮਕ ਪੱਖ ਨੂੰ ਅਪਨਾਉਣਾ ਹੈ ਕਿਉਂਕਿ ਲੋੜ ਤੋਂ ਵੱੱਧ ਕਿਸੇ ਵੀ ਚੀਜ਼ ਦੀ ਵਰਤੋਂ ਹਾਨੀਕਾਰਕ ਹੰੁਦੀ ਹੈ ਸੋ ਸਾਨੂੰ *ਸੋਸ਼ਲ ਮੀਡੀਆ* ਦੇ ਚੰਗੇ ਪੱਖਾਂ ਨੂੰ ਅਪਣਾ ਕੇ ਇਸ ਦਾ ਲਾਹਾ ਲੈਣਾ ਚਾਹੀਦਾ ਹੈ।

Facebook Comments

Trending