ਪੰਜਾਬੀ
ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਹੁਣ 3-3 ਮਹੀਨੇ ਬਾਅਦ ਮਿਲੇਗੀ ਸੱਸਤੀ ਕਣਕ
Published
3 years agoon
ਲੁਧਿਆਣਾ : ਸਰਕਾਰ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਹੁਣ 6 ਮਹੀਨੇ ਦੀ ਥਾਂ 3-3 ਮਹੀਨੇ ਬਾਅਤ ਸੱਸਤੀ ਕਣਕ ਮਿਲੇਗੀ ਜੋ ਕਿ ਸਬੰਧਤ ਲੋਕਾਂ ਵਾਸਤੇ ਰਾਹਤ ਵਾਲੀ ਗੱਲ ਹੈ।
ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਹੁਣ ਮੁਫਤ ਅਤੇ ਸਸਤੀ ਕਣਕ ਵੰਡਣ ਦਾ ਕੰਮ ਇਸੇ ਹਫਤੇ ਆਰੰਭ ਹੋ ਜਾਵੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਵਾਰ 3-3 ਮਹੀਨੇ ਦੀ ਸਸਤੀ ਕਣਕ ਮਿਲੇਗੀ, ਜਦਕਿ ਪਹਿਲਾਂ 6-6 ਮਹੀਨੇ ਦੀ ਕਣਕ ਵਿੱਤੀ ਜਾਂਦੀ ਸੀ ਤੇ ਲੱਖਾਂ ਕੁਇੰਟਲ ਕਣਕ ਲੁਧਿਆਣੇ ਵਿਚ ਵੀ ਜ਼ਰੂਰਤਮੰਦਾਂ ਨੂੰ ਵੰਡੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਲੋਕਾਂ ਨੂੰ ਕਣਕ ਦੀ ਸਾਂਭ ਸੰਭਾਲ ਵਿਚ ਆਸਾਨੀ ਹੋਵੇਗੀ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ। ਸਰਕਾਰ ਵਲੋਂ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਸਤੀ ਕਣਕ ਦਿੱਤੀ ਜਾਂਦੀ ਹੈ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਚੱਲ ਰਹੇ ਰਾਸ਼ਨ ਡਿਪੂਆਂ ਰਾਹੀਂ ਇੰਸਪੈਕਟਰ ਦੀ ਨਿਗਰਾਨੀ ਹੇਠ ਇਹ ਕੰਮ ਕੀਤਾ ਜਾਂਦਾ ਹੈ ਤਾਂ ਜੋ ਖ਼ਪਤਕਾਰਾਂ ਨੂੰ ਕਿਸੇ ਕਿਸਮ ਦੀ ਮੁਸਕਲ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਲੁਧਿਆਣਾ ਵਿਚ 4.5 ਲੱਖ ਦੇ ਕਰੀਬ ਸਮਾਰਟ ਰਾਸ਼ਨ ਕਾਰਡ ਧਾਰਕ ਹਨ, ਜਿਹਨਾਂ ਨੂੰ ਸਰਕਾਰ ਦੀ ਨੀਤੀ ਅਨੁਸਾਰ ਅਗਲੇ ਹਫ਼ਤੇ ਤੋਂ ਸਸਤੀ ਕਣਕ ਵੰਡਣ ਦਾ ਕੰਮ ਆਰੰਭ ਹੋ ਜਾਵੇਗਾ ਜੋ ਸੰਬੰਧਤ ਲੋਕਾਂ ਵਾਸਤੇ ਰਾਹਤ ਵਾਲੀ ਗੱਲ ਹੈ।
You may like
-
ਪੰਜਾਬ ਦੇ ਅਨੇਕਾਂ ਨੀਲੇ ਕਾਰਡ ਧਾਰਕਾਂ ਨੂੰ ਲੱਗੇਗਾ ਝਟਕਾ, ਰਾਸ਼ਨ ਡਿਪੂਆਂ ‘ਤੇ ਨਹੀਂ ਮਿਲੇਗੀ ਸਹੂਲਤ
-
ਕਾਲਾ ਬਾਜ਼ਾਰੀ ਵਾਸਤੇ ਕਿਥੋਂ ਤੇ ਕਿਵੇਂ ਆਉਂਦੇ ਹਨ ਘਰੇਲੂ ਰਸੋਈ ਗੈਸ ਸਲੰਡਰ
-
ਜਾਂਚ ਪੜਤਾਲ ਦੌਰਾਨ ਵੱਡੀ ਗਿਣਤੀ ‘ਚ ਕਾਰਡ ਰੱਦ ਹੋਣ ਦੀ ਸੰਭਾਵਨਾ
-
ਜਹਾਜ਼ਾਂ ‘ਚ ਘੁੰਮਣ ਵਾਲੇ ਵੀ ਪੰਜਾਬ ਦੇ ਰਾਸ਼ਨ ਡਿਪੂਆਂ ‘ਤੇ ਲੱਗਦੇ ਹਨ ਲਾਈਨਾਂ ‘ਚ, ਸੱਚ ਜਾਣ ਹੋ ਜਾਵੋਗੇ ਹੈਰਾਨ-ਪਰੇਸ਼ਾਨ
-
ਮੁਫ਼ਤ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR
-
ਘਰੇਲੂ ਗੈਸ ਦੀ ਦੁਰਵਰਤੋਂ ‘ਤੇ ਨਕੇਲ ਕੱਸਣ ਲਈ ਲਗਾਤਾਰ ਛਾਪੇਮਾਰੀ ਜਾਰੀ-ਡੀ.ਐਫ.ਐਸ.ਸੀ.