ਲੁਧਿਆਣਾ : ਲੋਹੇ, ਸਟੀਲ ਤੇ ਇਸਪਾਤ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਛੋਟੀ ਇੰਡਸਟਰੀ ਬੰਦ ਹੋਣ ਦੇ ਕਿਨਾਰੇ ‘ਤੇ ਹੈ। ਇਹ ਗੱਲ ਮਨਜੀਤ ਇੰਡਸਟਰੀ ਦੇ ਐਮ.ਡੀ ਬਰਿੰਦਰ ਸਿੰਘ ਬਿਰਦੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੀ।
ਉਹਨਾਂ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ 18 ਤੋਂ 20 ਰੁਪਏ ਤੱਕ ਰੇਟ ਲੋਹੇ ਦੇ ਵੱਧ ਚੁੱਕੇ ਹਨ। ਜਿਸ ਨਾਲ ਇੰਡਸਟਰੀ ਬਹੁਤ ਪ੍ਰਭਾਵਿਤ ਹੋ ਰਹੀ ਹੈ ਅਤ ਬਹੁਤੀ ਇੰਡਸਟਰੀ ਬੰਦ ਹੋਣ ਕਿਨਾਰੇ ‘ਤੇ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਲੋਹੇ ਬਜਾਰ ਉੱਪਰ ਹੋ ਰਹੀ ਸੱਟੇਬਾਜੀ ਜਾਂ ਹੋਰ ਕਾਰਨ ਕਰਕੇ ਹੋ ਰਹੇ ਵਾਧੇ ਨੂੰ ਧਿਆਨ ਦੇ ਕੇ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਲੋਹੇ ਦੇ ਰੇਟਾਂ ਨੂੰ ਕੰਟਰੋਲ ਵਿੱਚ ਕਰੇ।
ਉਹਨਾਂ ਨੇ ਕਿਹਾ ਕਿ ਅਜਿਹਾ ਸਮੇਂ ਸਿਰ ਨਾ ਹੋਇਆ ਤਾਂ ਛੋਟੀ ਇੰਡਸਟਰੀ ਨੂੰ ਬੰਦ ਹੋਣ ਤੋਂ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ ਅਤੇ ਐਮ.ਐੱਸ.ਐਮ.ਈ ਸੈਕਟਰ ਤਬਾਹ ਹੋ ਜਾਵੇਗਾ। ਇਸ ਨਾਲ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਮੌਕੇ ਪੁਨੀਤ ਭਾਟੀਆ, ਦਿਲਾਵਰ ਸਿੰਘ ਮਠਾੜੂ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।