Connect with us

ਪੰਜਾਬੀ

ਹੈਲੋਵੀਨ ਗਤੀਵਿਧੀ ਵਿੱਚ ਨੰਨੇ-ਮੁੰਨੇ ਕਲਾਕਾਰਾਂ ਨੇ ਦਿਖਾਇਆ ਦੁਗਣਾ ਜੋਸ਼

Published

on

Small artists showed double enthusiasm in Halloween activity

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਨੰਨੇ-ਮੁੰਨੇ ਕਲਾਕਾਰਾਂ ਨੇ ”ਹੈਲੋਵੀਨ ਥੀਮ” ‘ਤੇ ਸੁੰਦਰ ਪਹਿਰਾਵੇ ਪਹਿਨ ਕੇ ਇਸ ਗਤੀਵਿਧੀ ਵਿੱਚ ਦੁਗਣੇ ਜੋਸ਼ ਨਾਲ਼ ਹਿੱਸਾ ਲਿਆ। ਇਸ ਦੌਰਾਨ ਬੱਚਿਆਂ ਨੇ ”ਹੈਲੋਵੀਨ” ”ਰੈਂਪ ਵਾਕ” ਵੀ ਕੀਤੀ।

ਇਸ ਦੇ ਨਾਲ਼ ਹੀ ਕਈ ਦਿਲਚਸਪ ਖੇਡਾਂ ਜਿਵੇਂ: ”ਜ਼ੋਂਬੀ ਆਈਬਾੱਲ” ”ਵਿਚਇਸ ਹੈੱਟ ਰਿੰਗ” ਅਤੇ ”ਪੰਪਕਿਨ ਬਾੱਲ” ਵੀ ਖੇਡੀਆਂ ਗਈਆਂ। ਇਸ ਦੌਰਾਨ ਬੱਚਿਆਂ ਨੇ ”ਡਰਾਉਣਾ ਹੈਲੋਵੀਨ” ਡਾਂਸ ਕਰਕੇ ਖ਼ੂਬ ਲੁਤਫ਼ ਉਠਾਇਆ। ਇਸ ਦੌਰਾਨ ਜ਼ੋਂਬੀ ਡਾਂਸ, ਹੋਨਟੱਡ ਹਾਊਸ, ਸਪੂਕੀ ਟ੍ਰੀਟ, ਹੈਲੋਵੀਨ ਸੈਲਫ਼ੀ ਕਾਰਨਰ ਅਤੇ ਹੈਲੋਵੀਨ ਰੈਂਪ ਵਾਲਕ ਗਤੀਵਿਧੀਆਂ ਮੁੱਖ ਖਿੱਚ ਦਾ ਕੇਂਦਰ ਰਹੀਆਂ।

ਸਕੂਲ ਦੇ ਚੇਅਰਪਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਛੋਟੇ ਬੱਚਿਆਂ ਦੁਆਰਾ ਕੀਤੀ ਗਈ ਇਸ ਗਤੀਵਿਧੀ ਦੀ ਖ਼ੂਬ ਸ਼ਲਾਘਾ ਕੀਤੀ। ਉਹਨਾਂ ਨਾਲ਼ ਹੀ ਸਾਰੇ ਬੱਚਿਆਂ ਨੂੰ ਇੰਝ ਹੀ ਹਰ ਗਤੀਵਿਧੀ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਆ।

ਸਕੂਲ ਦੇ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ , ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਨੂੰ ”ਹੈਲੋਵੀਨ” ਗਤੀਵਿਧੀ ਵਿੱਚ ਭਾਗ ਲੈਣ ‘ਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਨਾਲ਼ ਹੀ ਇਹ ਵੀ ਕਿਹਾ ਕਿ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਦੀਆਂ ਹਨ।

Facebook Comments

Trending