Connect with us

ਪੰਜਾਬੀ

ਨਿਗਮ ਸੰਯੁਕਤ ਕਮਿਸ਼ਨਰ ਵਲੋਂ ਸਲਾਟਰ ਹਾਊਸ, ਕਾਰਕਸ ਪਲਾਂਟ ਤੇ ਏ.ਬੀ.ਸੀ. ਸੈਂਟਰ ਦਾ ਨਿਰੀਖਣ

Published

on

Slaughter House, Caracas Plant and ABC Inspection of the center

ਲੁਧਿਆਣਾ : ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਵਲੋਂ ਸਲਾਟਰ ਹਾਊਸ, ਕਾਰਕਸ ਪਲਾਂਟ ਤੇ ਏ.ਬੀ.ਸੀ. ਸੈਂਟਰ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਓ.ਐਚ. ਡਾ. ਵਿਪੁਲ ਮਲਹੋਤਰਾ, ਐਸ.ਵੀ.ਓ. ਐਚ.ਐਸ. ਢੱਲਾ, ਐਸ.ਆਈ. ਗੁਰਚਰਨ ਸਿੰਘ ਤੇ ਕਾਰਕਸ ਪਲਾਂਟ ਦੇ ਦਵਿੰਦਰ ਸਿੰਘ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਕਮਿਸ਼ਨਰ ਵਲੋਂ ਹਾਲ ਹੀ ਵਿਚ ਜੋ ਬਰਾਂਚਾਂ ਦੀ ਵੰਡ ਕੀਤੀ ਗਈ ਹੈ ਉਨ੍ਹਾਂ ਵਿਚ ਸਿਹਤ ਸ਼ਾਖਾ ਦਾ ਚਾਰਜ ਡਾ: ਪੂਨਮਪ੍ਰੀਤ ਕੌਰ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਲੋਂ ਚਾਰਜ ਸੰਭਾਲਦਿਆਂ ਹੀ ਸਾਈਟ ਵਿਜ਼ਟ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਪੈਡਿੰਗ ਪਏ ਕੰਮਾਂ ਨੂੰ ਜਲਦ ਸ਼ੁਰੂ ਕਰਵਾਇਆ ਜਾ ਸਕੇ।

ਸਲਾਟਰ ਹਾਊਸ ਨੂੰ ਚਾਲੂ ਕਰਵਾਉਣ ਸਬੰਧੀ ਜਲਦ ਹੀ ਵੱਖ-ਵੱਖ ਮੀਟ ਹਾਊਸ/ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਪਸ਼ੂ/ਜਾਨਵਰ ਨੂੰ ਸਲਾਟਰ ਹਾਊਸ ਵਿਚ ਲਿਆਉਣ ਤੇ ਸਲਾਟਰ ਹਾਊਸ ਤੋ ਹੀ ਪ੍ਰਵਾਨਗੀ ਉਪਰੰਤ ਮੀਟ ਨੂੰ , ਮੀਟ ਹਾਊਸ/ਦੁਕਾਨਦਾਰਾਂ ਵਲੋਂ ਮਾਰਕੀਟ ਵਿਚ ਹਾਈਜੀਨਿਕ ਤਰੀਕੇ ਜਾਂ ਕੋਲਡ ਸਟੋਰ ਦੇ ਮਾਧਿਅਮ ਰਾਹੀਂ ਹੀ ਵੱਖ-ਵੱਖ ਥਾਵਾਂ ‘ਤੇ ਭੇਜਿਆ ਜਾਵੇ।

ਜਿਸ ਸਬੰਧੀ ਮੀਟ ਹਾਊਸ/ਮੀਟ ਵਿਕਰੇਤਾ ਦੁਕਾਨਦਾਰਾਂ ਨਾਲ ਵੀ ਜਲਦ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਗੈਰ ਕਾਨੂੰਨੀ ਢੰਗ ਨਾਲ ਦੁਕਾਨਾਂ ਚੱਲ ਰਹੀਆਂ ਹਨ ਉਨ੍ਹਾਂ ‘ਤੇ ਜਲਦ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਤੇ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਮੁਰਦਾ ਜਾਨਵਰ ਮਿਲਦਾ ਹੈ ਤਾਂ ਉਹ ਤੁਰੰਤ ਨਗਰ ਨਿਗਮ, ਲੁਧਿਆਣਾ ਨੂੰ ਸੂਚਿਤ ਕਰਨ ਤਾਂ ਜੋ ਉਹ ਕਾਰਕਸ ਪਲਾਂਟ ਨੂੰ ਸਪੁਰਦ ਕੀਤਾ ਜਾ ਸਕੇ।

Facebook Comments

Trending