ਲੁਧਿਆਣਾ : ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਅੰਗਦਾਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅੱਜ ਲੁਧਿਆਣਾ ਤੋਂ ਮਨੀਪੁਰ ਟੈਂਡਮ ਸਾਈਕਲ ਰਾਈਡ ਸ਼ੁਰੂ ਕੀਤੀ ਹੈ, ਜਿਸ ਨੂੰ ਪ੍ਰਧਾਨ ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਪੰਕਜ ਸ਼ਰਮਾ ਅਤੇ ਸੰਯੁਕਤ ਸਕੱਤਰ ਐਸ.ਬੀ. ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੀਵਨ ਅੰਗ ਦਾਨ ਜਾਗਰੂਕਤਾ ਸੁਸਾਇਟੀ ਗਲੋਡਸ, ਏਕਾਈ ਹਸਪਤਾਲ ਲੁਧਿਆਣਾ ਅਤੇ ਸੀਸੂ ਵਲੋਂ ਮਨੀਪੁਰ ਤੋਂ ਲੁਧਿਆਣਾ ਤੱਕ ਅੰਗ ਦਾਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਟੈਂਡਮ ਰਾਈਡ ਸ਼ੁਰੂ ਕੀਤੀ ਹੈ ਜੋ 3 ਦੇਸ਼ਾਂ, 8 ਰਾਜਾਂ ਅੰਦਰ 60 ਦਿਨਾਂ ਵਿਚ 3 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਇਹ 30 ਸ਼ਹਿਰਾਂ ਦੇ ਲੋਕਾਂ ਨੂੰ ਜਾਗਰੂਕ ਕਰੇਗੀ।
ਹਰੀ ਝੰਡੀ ਦਿਖਾਉਣ ਸਮੇਂ ਹਨੀ ਸੇਠੀ ਪ੍ਰਬੰਧਕੀ ਸਕੱਤਰ ਸੀਸੂ ਅਤੇ ਪ੍ਰਧਾਨ ਗਲੋਡਸ ਡਾ. ਬਲਦੇਵ ਸਿੰਘ ਔਲਖ ਹਾਜ਼ਰ ਸਨ। ਲੁਧਿਆਣਾ ਤੋਂ ਮਨੀਪੁਰ ਲਈ ਜਤਿੰਦਰ ਸਿੰਘ ਸਾਈਕਲ ਚਲਾ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਤਿੰਦਰ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦੇ ਹਨ। ਰਾਈਡਰ ਜਤਿੰਦਰ ਸਿੰਘ ਨੇ ਕਿਹਾ ਕਿ ਅਗਦਾਨ ਹਰ ਸੰਭਵ ਤਰੀਕਿਆਂ ਨਾਲ ਉਤਸ਼ਾਹਿਤ ਕਰਨ ਲਈ ਉਹ ਯਤਨਸ਼ੀਲ ਹਨ ਤੇ ਇਸ ਮਨੋਰਥ ਨੂੰ ਪੂਰਾ ਕਰਨ ਲਈ ਹਰ ਯਤਨ ਕਰ ਰਹੇ ਹਨ।