Connect with us

ਪੰਜਾਬੀ

ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਵੱਲੋਂ ਝਟਕਾ, ਜਾਣੋ ਕੀ ਹੈ ਮਾਮਲਾ

Published

on

Singer Daler Mehndi was hit by the High Court, know what is the matter

ਮਸ਼ਹੂਰ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੇ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਮਹਿੰਦੀ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਦਾ ਪਾਸਪੋਰਟ ਦਿੱਲੀ ਪਾਸਪੋਰਟ ਦਫ਼ਤਰ ਵਿਚ ਹੈ, ਜਿੱਥੇ ਰੀਨਿਊ ਦੀ ਪ੍ਰਕਿਰਿਆ ਪੈਂਡਿੰਗ ਹੈ। ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖ਼ਤਮ ਹੋ ਰਹੀ ਹੈ।

ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਅਦਾਲਤ ਅਥਾਰਟੀ ਨੂੰ ਰੀਨਿਊ ਲਈ ਕਹੇ ਪਰ ਹਾਈ ਕੋਰਟ ਨੇ ਕਿਹਾ ਕਿ ਅਥਾਰਟੀ ਨੂੰ ਪਟੀਸ਼ਨ ਵਿੱਚ ਧਿਰ ਨਹੀਂ ਬਣਾਇਆ ਗਿਆ। ਇਸ ’ਤੇ ਵਕੀਲ ਨੇ ਸਮਾਂ ਮੰਗਿਆ। ਹੁਣ ਦਲੇਰ ਮਹਿੰਦੀ ਵਲੋਂ 2 ਹਫ਼ਤਿਆਂ ਦੇ ਅੰਦਰ ਦੁਬਾਰਾ ਅਰਜ਼ੀ ਦਾਇਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿਦਲੇਰ ਮਹਿੰਦੀ ਇਸ ਸਮੇਂ ਕਬੂਤਰਬਾਜ਼ੀ ਮਾਮਲੇ ਵਿਚ ਮੁਲਜ਼ਮ ਹਨ।

Facebook Comments

Trending