Connect with us

ਖੇਡਾਂ

ਸਿਮਰਨਜੀਤ ਵਲੋਂ ਵਿਸ਼ਵ ਕੱਪ ਵਿੱਚ ਸਿਲਵਰ ਮੈਡਲ ਦੀ ਪ੍ਰਾਪਤੀ ਸੁਧਾਰ ਕਾਲਜ ਲਈ ਮਾਣ ਵਾਲੀ ਗੱਲ – ਡਾ. ਹਰਪ੍ਰੀਤ ਸਿੰਘ

Published

on

Simranjit's achievement of Silver Medal in World Cup is a matter of pride for Sudhar College - Dr. Harpreet Singh

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਸ਼ਵ ਕੱਪ ਸਟੇਜ-3 ਦੇ ਤੀਰ-ਅੰਦਾਜੀ ਮੁਕਾਬਲੇ ਵਿਚ ਕਾਲਜ ਦੀ ਪੁਰਾਣੀ ਵਿਦਿਆਰਥਣ ਤੇ ਖਿਡਾਰਣ ਸਿਮਰਨਜੀਤ ਕੌਰ ਸੰਧੂ ਵਲੋਂ ਸਿਲਵਰ ਮੈਡਲ ਜਿੱਤਣ ’ਤੇ ਮੁਬਾਰਕਵਾਦ ਦਿੱਤੀ।

ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਵਲੋਂ ਇਹ ਮੈਡਲ ਪ੍ਰਾਪਤ ਕਰਨਾ ਖਾਲਸਾ ਕਾਲਜ, ਸਧਾਰ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਸਿਮਰਨਜੀਤ ਕੌਰ ਨੇ ਖਾਲਸਾ ਕਾਲਜ, ਸਧਾਰ ਤੋਂ ਬੀ.ਏ. ਦੀ ਪੜ੍ਹਾਈ ਕਰਦਿਆਂ ਕਾਲਜ ਵਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਖੇਡ ਸਹੂਲਤਾਂ ਦਾ ਪੂਰਾ ਲਾਭ ਉਠਾਇਆ।

ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਨੇ ਜਿਹੜੀ ਮਾਣ ਵਾਲੀ ਪ੍ਰਾਪਤੀ ਕੀਤੀ ਹੈ, ਉਸ ਪਿੱਛੇ ਉਸ ਦੀ ਵਰ੍ਹਿਆਂ ਦੀ ਮਿਹਨਤ ਕਾਰਜਸ਼ੀਲ ਹੈ। ਇਸ ਮਿਹਨਤ ਵਿਚ ਕਾਲਜ ਦੇ ਖੇਡ ਮਾਹਿਰਾਂ ਦਾ ਵੀ ਪੂਰਾ ਯੋਗਦਾਨ ਹੈ। ਇਸ ਕਰਕੇ ਕਾਲਜ ਦਾ ਖੇਡ ਵਿਭਾਗ ਵੀ ਵਧਾਈ ਦਾ ਹੱਕਦਾਰ ਹੈ। ਉਨ੍ਹਾਂ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਖੇਡ ਸਹੂਲਤਾਂ ਦਾ ਲਾਭ ਉਠਾ ਕੇ ਅਜਿਹੀਆਂ ਹੀ ਮਹੱਤਵਪੂਰਣ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕੀਤਾ।

Facebook Comments

Trending