Connect with us

ਕਰੋਨਾਵਾਇਰਸ

ਦੁਕਾਨਾਂ ‘ਤੇ ਕੰਮ ਕਰਨ ਵਾਲੇ ਨੌਕਰਾਂ ਦੇ ਟੀਕਾਕਰਣ ਦੇ ਜਿੰਮੇਵਾਰ ਹੋਣਗੇ ਦੁਕਾਨਦਾਰ – ਸਿਹਤ ਵਿਭਾਗ

Published

on

Shopkeepers will be responsible for vaccinating employees working in shops - Health Department

ਲੁਧਿਆਣਾ :  ਸਿਵਲ ਸਰਜਨ ਡਾ. ਐਸ. ਪੀ. ਸਿੰਘ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਮੂਹ ਦੁਕਾਨਾਂ ਦੇ ਮਾਲਕਾਂ ਕੋਲ ਕੰਮ ਕਰਦੇ ਕਾਮਿਆਂ ਦੇ ਕੋਵਿਡ ਟੀਕਾਕਰਨ ਸਰਟੀਫਿਕੇਟ ਉਨ੍ਹਾਂ ਕੋਲ ਹਰ ਵੇਲੇ ਉਪਲੱਬਧ ਹੋਣੇ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਨਾਮੁਰਾਦ ਬੀਮਾਰੀ ਕੋਰੋਨਾ ਨੂੰ ਕਾਬੂ ਕਰਨ ਲਈ ਹਰੇਕ ਵਿਅਕਤੀ ਦੇ ਕੋਵਿਡ ਟੀਕਾਕਰਨ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਜਿਹੜੇ ਲੋਕਾਂ ਖਾਸ ਤੌਰ ‘ਤੇ ਦੁਕਾਨਾਂ ਆਦਿ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਵਰਕਰ ਹਨ ਦੇ ਕੋਲ ਦੂਸਰੀ ਡੋਜ਼ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ।

ਉਨ੍ਹਾਂ ਕਿਹਾ ਟੀਕਾਕਰਨ ਦੇ ਸਬੰਧ ਵਿਚ ਸਿਹਤ ਵਿਭਾਗ ਵਲੋਂ ਕਿਸੇ ਸਮੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਚੈਕਿੰਗ ਦੌਰਾਨ ਜਿਹੜੇ ਦੁਕਾਨਾਂ ਦੇ ਮਾਲਕਾਂ ਕੋਲ ਆਪਣੇ ਅਧੀਨ ਕੰਮ ਕਰਦੇ ਕਾਮਿਆਂ ਅਤੇ ਵਰਕਰਾਂ ਦੇ ਕੋਵਿਡ ਦੀ ਦੂਸਰੀ ਲੱਗੀ ਖੁਰਾਕ ਦੇ ਸਰਟੀਫਿਕੇਟ ਨਾ ਪਾਇਆ ਗਿਆ ਤਾਂ ਉਨਾਂ ਖਿਲਾਫ ਸਿਹਤ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Comments

Trending