ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਮਹਾਸ਼ਿਵਰਾਤਰੀ ਦਾ ਤਿਓਹਾਰ ਪੂਰੇ ਅਧਿਆਤਮਕ ਜਜ਼ਬੇ ਦੇ ਨਾਲ ਮਨਾਇਆ ਗਿਆ । ਭਗਵਾਨ ਸ਼ਿਵ ਜੀ ਦੀ ਅਰਾਧਨਾ ਕਰਦੇ ਹੋਏ ਸ਼ਿਵ ਜੀ ਅੱਗੇ ਕੋਰੋਨਾ ਵਰਗੀ ਮਹਾਂਮਾਰੀ ਤੋਂ ਜਲਦੀ ਤੋਂ ਜਲਦੀ ਸੰਸਾਰ ਨੂੰ ਮੁਕਤ ਕਰਨ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਜੈਨ, ਜਨਰਲ ਸੈਕਟਰੀ ਸ੍ਰੀ ਨਰਿੰਦਰ ਜੈਨ , ਪ੍ਰਬੰਧਕੀ ਸਕੱਤਰ ਸ੍ਰੀ ਅਵਿਨਾਸ਼ ਜੈਨ, ਕੋਆਰਡੀਨੇਟਰ ਪ੍ਰੋ ਐੱਚ ਆਰ ਸੈਣੀ ਅਤੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਨੇ ਆਖਿਆ ਕਿ ਨੌਜਵਾਨ ਵਿਦਿਆਰਥੀਆਂ ਨੂੰ ਅਧਿਆਤਮਿਕ ਨਾਲ ਜੋੜਨ ਦੇ ਲਈ ਅੱਜ ਕਾਲਜ ਕੈਂਪਸ ਵਿਚ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਗਿਆ ।
Shivaratri festival celebrated at Sri Atam Vallabh Jain College
ਇਸ ਮੌਕੇ ਦਾਨ- ਪੁੰਨ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਸਮਝਾਉਣ ਦੇ ਲਈ ਲੰਗਰ ਲਗਾਇਆ ਗਿਆ । ਉਨ੍ਹਾਂ ਆਖਿਆ ਕਿ ਦੋ ਵਰ੍ਹਆਿਂ ਦੌਰਾਨ ਕੋਰੋਨਾ ਕਾਰਨ ਇਨਸਾਨੀ ਜਾਨਾਂ , ਪੜ੍ਹਾਈ ਅਤੇ ਕਾਰੋਬਾਰ ਦਾ ਜੋ ਨੁਕਸਾਨ ਹੋਇਆ ਹੈ, ਸ਼ਿਵ ਭਗਵਾਨ ਜੀ ਸਭ ਨੂੰ ਇਹ ਸ਼ਕਤੀ ਦੇਣ ਕਿ ਸਾਰੇ ਉਸ ਨੁਕਸਾਨ ਤੋਂ ਉੱਭਰ ਜਾਣ ਅਤੇ ਜਿੰਦਗੀ ਦੀ ਗੱਡੀ ਨੂੰ ਦੁਬਾਰਾ ਲੀਹੋ ਤੇ ਲੈ ਕੇ ਆਉਣ । ਉਨ੍ਹਾਂ ਸਮੂਹ ਮਾਨਵਤਾ ਨੂੰ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ ਦਿਤੀਆਂ।