ਪੰਜਾਬੀ
ਆਪ ਦੇ ਸੀਨੀਅਰ ਆਗੂ ਪ੍ਰਦੀਪ ਮੋਦਗਿਲ ਆਪਣੇ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਿਲ
Published
3 years agoon
ਖੰਨਾ : ਸੱਤਾ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਹਲਕਾ ਖੰਨਾ ਅੰਦਰ ਲਗਾਤਾਰ ਵਿਰੋਧੀਆਂ ਨੂੰ ਝਟਕੇ ਦਿੱਤੇ ਜਾ ਰਹੇ ਹਨ। ਜਿੱਥੇ ਪਹਿਲਾਂ ਇਸ ਹਲਕੇ ਅੰਦਰ ਕਈ ਅਕਾਲੀ ਅਤੇ ‘ਆਪ’ ਆਗੂ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਿਲ ਹੋ ਚੁੱਕੇ ਹਨ, ਉੱਥੇ ਹੀ ਫਿਰ ਕਾਂਗਰਸ ਨੇ ਖੰਨਾ ‘ਚ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ। ਆਪ’ ਦੇ ਸੀਨੀਅਰ ਆਗੂ ਪ੍ਰਦੀਪ ਮੋਦਗਿਲ ਆਪਣੇ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ।
ਮੋਦਗਿਲ ਆਮ ਆਦਮੀ ਪਾਰਟੀ ਦੇ ਪ੍ਰਭਾਵਸ਼ਾਲੀ ਆਗੂ ਸਨ ਅਤੇ ਨਗਰ ਕੌਂਸਲ ਚੋਣਾਂ ਵੀ ਲੜ ਚੁੱਕੇ ਹਨ। ਮੋਦਗਿਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਾਂਗਰਸ ‘ਚ ਆਉਣ ‘ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਜਿਹੜੇ ਵੀ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਕਾਂਗਰਸ ਵਿਚ ਆ ਰਹੇ ਹਨ, ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਹਵਾ ਚੱਲ ਰਹੀ ਹੈ। ਸੂਬੇ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ, ਬਾਕੀ ਪਾਰਟੀਆਂ ਦੂਜੇ, ਤੀਜੇ ਅਤੇ ਚੌਥੇ ਨੰਬਰ ਦੀ ਲੜਾਈ ਲਈ ਮੈਦਾਨ ਵਿਚ ਹਨ, ਕਾਂਗਰਸ ਦੇ ਮੁਕਾਬਲੇ ਕੋਈ ਨਹੀਂ ਹੈ। ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਪ੍ਰਦੀਪ ਮੋਦਗਿਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਦੇ ਹੋਰ ਦਿੱਲੀ ਵਾਲੇ ਆਗੂਆਂ ਦੀ ਸੋਚ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਹੈ।
You may like
-
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੁਲਿਸ ਹਿ.ਰਾਸਤ ‘ਚ, ਜਾਣੋ ਕਿਉਂ…
-
ਵੱਡਾ ਸਵਾਲ: ਕੀ ਰਾਜਾ ਵੜਿੰਗ ਨੂੰ ਛੱਡਣੀ ਪਵੇਗੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ?
-
ਪੰਜਾਬ ਕਾਂਗਰਸ ਨੂੰ ਇੱਕ ਹੋਰ ਝਟਕਾ! ਇਸ ਆਗੂ ਨੇ ਅਸਤੀਫਾ ਦੇ ਦਿੱਤਾ ਹੈ
-
ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਹੋ ਸਕਦੀ ਹੈ ਜਾਰੀ
-
Breaking: ਪੰਜਾਬ ਕਾਂਗਰਸ ‘ਚ ਵੱਡੀ ਹਲਚਲ, ਕਾਂਗਰਸੀ ਸੰਸਦ ਮੈਂਬਰ ਪਹੁੰਚੇ ਦਿੱਲੀ
-
ਭਾਜਪਾ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਏਜੰਸੀਆਂ ਦਾ ਕਰ ਰਹੀ ਹੈ ਇਸਤੇਮਾਲ : ਰਾਜਾ ਵੜਿੰਗ