ਲੁਧਿਆਣਾ : ਫੈਕਟਰੀ ਦੀ ਸੁਰੱਖਿਆ ਲਈ ਰੱਖਿਆ ਗਿਆ ਸਿਕਿਉਰਿਟੀ ਗਾਰਡ ਹੀ ਫੈਕਟਰੀ ਦੇ ਅੰਦਰੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਿਆ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਸਤਿਗੁਰੂ ਨਗਰ ਲੁਹਾਰਾਂ ਦੇ ਵਾਸੀ ਰਾਜਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਚੋਂ ਸਾਮਾਨ ਬਰਾਮਦ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਾਬਾ ਮੁਕੰਦ ਸਿੰਘ ਨਗਰ ਵਿੱਚ ਪੈਂਦੀ ਐੱਸ ਐੱਮ ਇੰਡਸਟਰੀ ਦੇ ਮੈਨੇਜਰ ਅਮਨ ਕੁਮਾਰ ਨੇ ਦੱਸਿਆ ਕਿ ਪੈਰਾਮਾਊਂਟ ਸਕਿਉਰਿਟੀ ਵੱਲੋਂ ਤੈਨਾਤ ਕੀਤਾ ਗਿਆ ਗਾਰਡ ਸੰਤੋਖ ਸਿੰਘ ਉਨ੍ਹਾਂ ਦੀ ਫੈਕਟਰੀ ਦੀ ਸਿਕਿਉਰਿਟੀ ਕਰਦਾ ਹੈ। ਫੈਕਟਰੀ ਚੋਂ ਸਾਮਾਨ ਘੱਟ ਹੁੰਦਾ ਦੇਖ ਮੈਨੇਜਰ ਨੇ ਇਸ ਦੀ ਤਫਤੀਸ਼ ਸ਼ੁਰੂ ਕੀਤੀ। ਜਾਣਕਾਰੀ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਲਜ਼ਮ ਰਾਜਪਾਲ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਚੋਂ ਲੋਹੇ ਦੀਆਂ ਰਾਡਾਂ ਬਰਾਮਦ ਕੀਤੀਆਂ।