ਲੁਧਿਆਣਾ : ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਚ ਪੀ ਐਚ ਡੀ ਦੀ ਖੋਜਾਰਥੀ ਕੁਮਾਰੀ ਸ਼ਰਨਜੀਤ ਕੌਰ ਬਰਾੜ ਨੇ ਐਮ.ਐਸ.ਸੀ. ਦੌਰਾਨ ਕੀਤੇ ਗਏ ਆਪਣੇ ਖੋਜ ਕਾਰਜ ਦੇ ਅਧਾਰ ਤੇ ਬਣਾਏ ਪੋਸਟਰ ਦੀ ਪੇਸ਼ਕਾਰੀ ਕਰਕੇ ਦੂਜਾ ਪੁਰਸਕਾਰ ਹਾਸਲ ਕੀਤਾ । ਉਸਦੀ ਐੱਮ ਐੱਸ ਐੱਸ ਖੋਜ ਪੰਜਾਬ ਵਿੱਚ ਫਸਲੀ ਵਿਭਿੰਨਤਾ ਕਾਰਨ ਸੂਖਮ ਪੌਸ਼ਟਿਕ ਤੱਤਾਂ ਮੌਜੂਦਗੀ ਬਾਰੇ ਸੀ।

ਵਿਦਿਆਰਥਣ ਨੂੰ ਇਹ ਵੱਕਾਰੀ ਪੁਰਸਕਾਰ ਸ਼੍ਰੀ ਚੰਦਰ ਕੁਮਾਰ, ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ, ਹਿਮਾਚਲ ਪ੍ਰਦੇਸ਼ ਅਤੇ ਪ੍ਰੋ. ਐਚ.ਕੇ. ਚੌਧਰੀ ਵਾਈਸ ਚਾਂਸਲਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ, ਪਾਲਮਪੁਰ ਨੇ ਇਕ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ। ਕੁਮਾਰੀ ਬਰਾੜ ਨੇ ਉੱਤਰ-ਪੱਛਮੀ ਭਾਰਤ ਵਿੱਚ ਫਸਲੀ ਵਿਭਿੰਨਤਾ ਦੇ ਤਹਿਤ ਪੌਸ਼ਟਿਕ ਤੱਤਾਂ ਰਾਹੀਂ ਮਿੱਟੀ ਦੀ ਸੰਭਾਲ ਅਤੇ ਉਤਪਾਦਕਤਾ ਵਧਾਉਣ ਬਾਰੇ ਇੱਕ ਪੋਸਟਰ ਪੇਸ਼ ਕੀਤਾ।