ਲੁਧਿਆਣਾ : ਜੀ. ਐੱਨ. ਡੀ .ਈ. ਸੀ. ਸਕੂਲ ਆਫ਼ ਆਰਕੀਟੈਕਚਰ ਦੇ ਤੀਜੇ ਸਾਲ ਦੇ ਵਿਦਿਆਰਥੀ ਅਨੁਦੇਸ਼ ਸੈਣੀ ਨੂੰ ਏ ਐੱਫ. ਐੱਸ. ਡੀ. ਸ਼ਰਮਾ ਸਸਟੇਨੇਬਲ ਡਿਜ਼ਾਈਨ ਅਵਾਰਡ ਸ਼੍ਰੇਣੀ ਦੇ ਤਹਿਤ ਜੇਤੂ ਐਲਾਨਿਆ ਗਿਆ | ਨਵੀਨਤਾ ਕਾਰੀ ਆਰਕੀਟੈਕਚਰ ਦੀ ਖੋਜ ਅਤੇ ਪ੍ਰਚਾਰ ਦੀ ਇਕ ਸੰਸਥਾ ਵਲੋਂ ਆਯੋਜਿਤ ਮੁਕਾਬਲਾ ਏ3 ਫਾਊਾਡੇਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਅਨੁਦੇਸ਼ ਨੇ ਮੁਕਾਬਲੇ ਦੌਰਾਨ ਸਸਟੇਨੇਬਲ ਡਿਜ਼ਾਈਨ ਤਕਨੀਕਾਂ ਨੂੰ ਵਰਤ ਕੇ ਲੋੜਵੰਦ ਲੋਕਾਂ ਲਈ ਸ਼ੈਲਟਰ ਡਿਜ਼ਾਈਨ ਕੀਤਾ | ਇਹ ਕਨਸੈਪਟ ਕੋਵਿਡ ਵੇਸਟ ਤੋਂ ਪਲਾਸਟਿਕ ਦੀਆਂ ਇੱਟਾਂ ਤਿਆਰ ਕਰ ਪੂਰਾ ਕੀਤਾ ਗਿਆ | ਇਸ ਤੋਂ ਬਿਨਾਂ ਡਿਜ਼ਾਈਨ ਨੂੰ ਕਿਫ਼ਾਇਤੀ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸੋਲਰ ਪੈਨਲ ਅਤੇ ਬਾਇਓ ਗੈਸ ਪਲਾਂਟ ਦਾ ਵੀ ਇਸਤੇਮਾਲ ਕੀਤਾ ਦਿਖਾਇਆ ਗਿਆ |
ਐਵਾਰਡ ਸਮਾਰੋਹ ਕਈ ਉੱਘੇ ਆਰਕੀਟੈਕਟਾਂ ਦੀ ਮੌਜੂਦਗੀ ਵਿਚ ਯੂ. ਟੀ. ਗੈੱਸਟ ਹਾਊਸ, ਸੈਕਟਰ 6, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ | ਪ੍ਰੋ: ਅਕਾਂਕਸ਼ਾ ਸ਼ਰਮਾ ਮੁੱਖੀ ਜੀ. ਐੱਨ. ਡੀ. ਈ. ਸੀ. ਸਕੂਲ ਆਫ਼ ਆਰਕੀਟੈਕਚਰ ਨੇ ਵਿਦਿਆਰਥੀ ਨੂੰ ਉਸਦੀ ਪ੍ਰਾਪਤੀ ਲਈ ਵਧਾਈ ਦਿੱਤੀ | ਡਾ. ਸਹਿਜਪਾਲ ਸਿੰਘ ਪਿ੍ੰਸੀਪਲ ਜੀ.ਅੱੈਨ.ਡੀ.ਈ.ਸੀ. ਨੇ ਆਰਕੀਟੈਕਚਰ ਵਿਭਾਗ ਦੀ ਸ਼ਲਾਘਾ ਕਰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |