ਲੁਧਿਆਣਾ : SCD ਸਰਕਾਰੀ ਕਾਲਜ, ਲੁਧਿਆਣਾ ਦੇ NSS ਵਾਲੰਟੀਅਰਾਂ ਨੇ ਅੱਜ ਵਿਸ਼ਵ ਜਲ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਮੌਜੂਦਾ ਪਾਣੀ ਸੰਕਟ ਦੀ ਗੰਭੀਰਤਾ ਬਾਰੇ ਜਾਗਰੂਕ ਕਰਨ ਲਈ ‘ਤਪਕ ਤਪਾਕ’ ਅਤੇ ‘ਪਾਣੀ’ ਸਿਰਲੇਖ ਨਾਲ ਪਾਣੀ ਦੀ ਕਮੀ ਬਾਰੇ ਲਘੂ ਡਾਕੂਮੈਂਟਰੀ ਦਿਖਾਈ ਗਈ।
ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਦਸ ਤੋਂ ਵੱਧ ਵਿਦਿਆਰਥੀਆਂ ਨੇ ਨਿਵੇਕਲੇ ਪੋਸਟਰ ਬਣਾਏ ਅਤੇ ਬਾਅਦ ਵਿੱਚ ਵਿਦਿਆਰਥੀਆਂ ਨੇ ‘ਪਾਣੀ ਬਚਾਓ, ਜੀਵਨ ਬਚਾਓ’ wall ਬਣਾਈ। ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਚੈਲੇਂਜ ਦਿੱਤਾ ਗਿਆ ਸੀ ਕਿ ਉਹ ਆਮ ਲੋਕਾਂ ਨਾਲ ਮਿਲਕੇ ਵੀਡੀਓ ਬਣਾਉਣ, ਉਨ੍ਹਾਂ ਨੂੰ ਪਾਣੀ ਦੀ ਸੰਭਾਲ ਕਰਨ ਦੀ ਅਪੀਲ ਕਰਨ। ਪਾਣੀ ਜੀਵਨ ਦਾ ਅੰਮ੍ਰਿਤ ਹੈ ਅਤੇ ਹਰੇਕ ਲਈ ਮਹੱਤਵਪੂਰਨ ਹੈ। ਇਸ ਸਬੰਧੀ ਵਿਦਿਆਰਥੀਆਂ ਨੇ ਇੱਕ ਦਿਲਚਸਪ ਗਤੀਵਿਧੀ ਦਾ ਪ੍ਰਬੰਧ ਕੀਤਾ।
ਗਰਮੀਆਂ ਦੇ ਮੌਸਮ ਵਿੱਚ ਕੁਦਰਤੀ ਤੌਰ ‘ਤੇ ਤਾਜ਼ੇ ਪਾਣੀ ਦੀ ਘਾਟ ਕਾਰਨ ਸੈਂਕੜੇ ਪੰਛੀਆਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਵਿਦਿਆਰਥੀਆਂ ਨੇ ਵੱਖ-ਵੱਖ ਥਾਵਾਂ ‘ਤੇ ਛੱਤਾਂ ‘ਤੇ ਪਾਣੀ ਨਾਲ ਭਰੇ ਬਰਤਨ ਰੱਖੇ ਅਤੇ ਸੰਭਾਲੇ। ਪਿ੍ੰਸੀਪਲ ਡਾ: ਸੱਤਿਆ ਰਾਣੀ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਐਨਐਸਐਸ ਕੋਆਰਡੀਨੇਟਰ ਪ੍ਰੋ: ਗੀਤਾਂਜਲੀ, ਪ੍ਰੋ: ਨੀਲਮ, ਪ੍ਰੋ: ਇਰਾਦੀਪ, ਪ੍ਰੋ: ਨਵਨੀਤ ਅਤੇ ਪ੍ਰੋ: ਸੰਜੀਵ ਨੇ ਸਮਾਗਮ ਦੀ ਯੋਜਨਾ ਬਣਾਈ ਅਤੇ ਵਿਦਿਆਰਥੀਆਂ ਨੂੰ ਅਜਿਹੇ ਹੋਰ ਸੇਵਾ ਕਾਰਜ ਕਰਨ ਲਈ ਪ੍ਰੇਰਿਤ ਕੀਤਾ।