ਨਵੀਂ ਦਿੱਲੀ : ਸਸਤੇ ਕਰਜ਼ੇ ਦੀ ਉਡੀਕ ਕਰ ਰਹੇ ਲੱਖਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਅੰਦਰੂਨੀ ਬੈਂਚਮਾਰਕ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) ਵਿੱਚ 5 ਤੋਂ 10 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਵਿਆਜ ਦਰਾਂ ਸੋਮਵਾਰ 15 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਬੈਂਕ ਦੁਆਰਾ ਵਿਆਜ ਦਰਾਂ ਵਧਾਉਣ ਤੋਂ ਬਾਅਦ, ਇਸ ਬੈਂਚਮਾਰਕ ਨਾਲ ਸਬੰਧਤ ਹਰ ਤਰ੍ਹਾਂ ਦੇ ਕਰਜ਼ਿਆਂ ਅਤੇ ਉਨ੍ਹਾਂ ਦੀ ਈਐਮਆਈ ਵਿੱਚ ਵੀ ਵਾਧਾ ਹੋਇਆ ਹੈ।
SBI ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਬੈਂਕ ਨੇ 1 ਸਾਲ ਦੇ ਲੋਨ ‘ਤੇ MCLR ‘ਚ 0.10 ਫੀਸਦੀ ਦਾ ਵਾਧਾ ਕੀਤਾ ਹੈ, ਜੋ ਹੁਣ 8.85 ਫੀਸਦੀ ਹੈ। ਇਸੇ ਤਰ੍ਹਾਂ 3 ਮਹੀਨਿਆਂ ਦੇ ਕਰਜ਼ੇ ‘ਤੇ MCLR 0.10 ਫੀਸਦੀ ਵਧ ਕੇ 8.4 ਫੀਸਦੀ, 6 ਮਹੀਨਿਆਂ ਦੇ ਕਰਜ਼ੇ ‘ਤੇ MCLR 0.10 ਫੀਸਦੀ ਵਧ ਕੇ 8.75 ਫੀਸਦੀ ਅਤੇ 2 ਸਾਲ ਦੇ ਕਰਜ਼ੇ ‘ਤੇ MCLR 0.10 ਫੀਸਦੀ ਵਧ ਕੇ 8.95 ਫੀਸਦੀ ਹੋ ਗਿਆ ਹੈ।