Connect with us

ਪੰਜਾਬੀ

ਸੰਕਰਾ ਆਈ ਹਸਪਤਾਲ ਲੁਧਿਆਣਾ ਨੇ ਸਫਲਤਾ ਪੂਰਵਕ ਪੂਰੇ ਕੀਤੇ ਦਸ ਸਾਲ

Published

on

Sankara Eye Hospital Ludhiana successfully completes ten years

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਸ਼ਹਿਰ ਦੇ ਮੰਨੇ ਪ੍ਰਮੰਨੇ ਸੰਕਰਾ ਅੱਖਾਂ ਦਾ ਹਸਪਤਾਲ ਜੋ ਕੇ ਲੁਧਿਆਣਾ ਵਿਖੇ ਬਹੁਤ ਹੀ ਸਫਲਤਾਪੂਰਵਕ ਚੱਲ ਰਿਹਾ ਹੈ, ਦੇ ਦਸ ਸਾਲ ਪੂਰੇ ਹੋਣ ਉਪਰੰਤ ਕਾਨਫਰੰਸ ਦਾ ਆਯੋਜਨ ਕੀਤਾ ਗਿਆ

ਇਸ ਵਿੱਚ ਪ੍ਰੈਜ਼ੀਡੈਂਟ ਅਪਰੇਸ਼ਨ ਸੰਕਰਾ ਆਈ ਹਸਪਤਾਲ ਭਰਤ ਬਾਲਾ ਜੀ, ਡਾ.ਮਨੋਜ ਗੁਪਤਾ ਚੀਫ਼ ਮੈਡੀਕਲ ਅਫ਼ਸਰ ਅਤੇ ਰਵਿੰਦਰਪਾਲ ਚਾਵਲਾ ਯੂਨਿਟ ਹੈੱਡ ਸੰਕਰਾ ਆਈ ਹਸਪਤਾਲ ਲੁਧਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਦਾ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ (ਪੈਟਰਨ ਸੰਕਰਾ ਆਈ ਹਸਪਤਾਲ ) ,ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਜੀ ਨੇ ਨਿੱਘਾ ਸਵਾਗਤ ਕੀਤਾ।

ਭਾਰਤ ਵਿੱਚ ਇਸ ਹਸਪਤਾਲ ਦੀਆਂ 12 ਸੰਸਥਾਵਾਂ ਚਲ ਰਹੀਆਂ ਹਨ ਲੁਧਿਆਣਾ ਵਿਖੇ ਪਿਛਲੇ ਦਸ ਸਾਲਾਂ ਤੋਂ ਇਹ ਹਸਪਤਾਲ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਚੈੱਕ ਅੱਪ ਕੈਂਪ ਲਾਉਂਦਾ ਰਿਹਾ ਹੈ ਜਿਸ ਵਿੱਚ ਅੱਖਾਂ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਵੀ ਕੀਤੇ ਜਾਂਦੇ ਹਨ। ਕਾਨਫਰੰਸ ਵਿੱਚ ਸ਼ਾਮਲ ਸਾਰਿਆਂ ਨੇ ਪਿਛਲੇ ਦਸ ਸਾਲਾਂ ਦੇ ਅਨੁਭਵ ਨੂੰ ਸਾਂਝੇ ਕਰਦਿਆਂ ਹੋਇਆਂ ਆਪੋ ਅਪਣੇ ਵਿਚਾਰ ਪੇਸ਼ ਕੀਤੇ।

ਸ.ਰਣਜੋਧ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਨੇ ਇੱਕ ਨੇਤਰਹੀਣ ਪਤੀ ਪਤਨੀ ਦੇ ਨੇਤਰਹੀਣ ਬੱਚੇ ਨੂੰ ਅੱਖਾਂ ਦੀ ਰੌਸ਼ਨੀ ਪ੍ਰਦਾਨ ਕਰਕੇ ਉਹਨਾਂ ਦੀ ਜ਼ਿੰਦਗੀ ਵਿਚ ਦੁਨੀਆਂ ਨੂੰ ਦੇਖਣ ਦੀ ਰੋਸ਼ਨੀ ਦਿੱਤੀ , ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ। ਪ੍ਰਿੰ. ਡਾ. ਰਾਜੇਸ਼ਵਰਪਾਲ ਕੌਰ ਨੇ ਕਿਹਾ ਕਿ ਇਹ ਹਸਪਤਾਲ ਲੁਧਿਆਣਾ ਸ਼ਹਿਰ ਵਾਸੀਆਂ ਲਈ ਵਰਦਾਨ ਹੈ।

ਦੂਰੋਂ ਨੇੜਿਓਂ ਬਹੁਤ ਸਾਰੇ ਮਰੀਜ਼ ਆ ਕੇ ਆਪਣੀਆਂ ਅੱਖਾਂ ਸਬੰਧੀ ਰੋਗਾਂ ਦਾ ਇਲਾਜ ਕਰਵਾਉਂਦੇ ਹਨ, ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਵੀ ਇਹਨਾਂ ਦੇ ਡਾਕਟਰ ਮੁਫ਼ਤ ਚੈੱਕ ਅਪ ਕੈਂਪ ਲਾਉਂਦੇ ਹਨ ਜਿਸ ਨਾਲ ਆਮ ਲੋੜਵੰਦ ਮਰੀਜ਼ਾਂ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ।

ਇਸ ਹਸਪਤਾਲ ਵਿੱਚ ਪਿਛਲੇ ਦਸ ਸਾਲਾਂ ਵਿਚ ਸੱਠ ਹਜ਼ਾਰ ਅਪਰੇਸ਼ਨ ਕੀਤੇ ਗਏ ਅਤੇ ਸਾਲ 2021-22 ਵਿੱਚ 11000 ਅਪਰੇਸ਼ਨ ਕਰਨ ਦਾ ਟੀਚਾ ਮਿਥਿਆ ਹੈ। ਰਾਮਗੜ੍ਹੀਆ ਗੁਰਦੁਆਰਾ ਸਾਹਿਬ ਮਿਲਰਗੰਜ ਲੁਧਿਆਣਾ ਵਿਖੇ ਵੀ ਸੰਕਰਾ ਵਿਜ਼ਨ ਸੈਂਟਰ ਲੋਕ ਸੇਵਾ ਲਈ ਚੱਲ ਰਿਹਾ ਹੈ।

Facebook Comments

Trending