ਆਰੀਆ ਕਾਲਜ, ਲੁਧਿਆਣਾ ਦੀ ਐਨ.ਐਸ.ਐਸ ਯੂਨਿਟ ਨੇ ‘ਇੱਕ ਤਰੀਕ ਇੱਕ ਘੰਟਾ ਪ੍ਰੋਗਰਾਮ’ ਦੇ ਤਹਿਤ ਬਾਜ਼ਾਰ ਵਿੱਚ ਸਫ਼ਾਈ ਅਭਿਆਨ ਚਲਾਇਆ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਕਾਲਜ ਕੈਂਪਸ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਵਿੱਚ ਸ਼ਾਮਲ ਕਰਨਾ ਸੀ। ਵਿਦਿਆਰਥੀਆਂ ਨੇ ਪੋਸਟਰ ਦਿਖਾ ਕੇ ਸਮਾਜ ਵਿੱਚ ਸਵੱਛਤਾ ਦਾ ਸੰਦੇਸ਼ ਵੀ ਫੈਲਾਇਆ ਅਤੇ ਆਮ ਲੋਕਾਂ ਨੂੰ ਸੜਕਾਂ ਅਤੇ ਬਾਜ਼ਾਰਾਂ ਦੇ ਫੁੱਟਪਾਥਾਂ ਤੋਂ ਅਣਚਾਹੇ ਕੂੜੇ ਨੂੰ ਹਟਾਉਣ ਲਈ ਪ੍ਰੇਰਿਤ ਕੀਤਾ।
ਡਾ: ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ., ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ. ਮਮਤਾ ਕੋਹਲੀ ਨੇ ਐਨ.ਐਸ.ਐਸ ਯੂਨਿਟ ਨੂੰ ‘ਸਵੱਛਤਾ ਹੀ ਸੇਵਾ’ ਮਿਸ਼ਨ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਲਈ ਵਧਾਈ ਦਿੱਤੀ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।