ਲੁਧਿਆਣਾ : ਪੀ ਏ ਯੂ ਦੇ ਕਮਿਊਨਟੀ ਸਾਇੰਸ ਕਾਲਜ ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵਿਚ ਜਾਰੀ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਪੇਂਡੂ ਔਰਤਾਂ ਦੀ ਰੋਜ਼ੀ-ਰੋਟੀ ਦੇ ਵਸੀਲਿਆਂ ਦਾ ਜਾਇਜ਼ਾ ਅਤੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਵਿਕਾਸ ਪ੍ਰੋਜੈਕਟ ਤਹਿਤ ਇਕ ਵਿਸ਼ੇਸ਼ ਸਿਖਲਾਈ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਾਈਆਂ, ਬਲਾਕ ਸਿੱਧਵਾਂ ਬੇਟ ਦੇ ਸਾਂਝੇ ਹਾਲ ਵਿੱਚ ਇਸ ਪ੍ਰੋਗਰਾਮ ਨੂੰ ਕਰਵਾਇਆ ਗਿਆ।

ਇਹ ਸਿਖਲਾਈ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਸਮਾਰੋਹ ਵਿਚ ਕਿਸਾਨ ਔਰਤਾਂ ਨੂੰ ਮੋਮਬੱਤੀਆਂ ਬਣਾਉਣ ਦੀ ਸਿਖਲਾਈ ਦਿੱਤੀ ਗਈ। ਡਾ: ਕੁਲਵੀਰ ਨੇ ਮੋਮਬੱਤੀਆਂ ਬਣਾਉਣ ਦੀਆਂ ਵੱਖ-ਵੱਖ ਵਿਧੀਆਂ ਦਾ ਪ੍ਰਦਰਸ਼ਨ ਕੀਤਾ ਅਤੇ ਭਾਗੀਦਾਰਾਂ ਨੂੰ ਸਮਝਾਇਆ ਕਿ ਉਹ ਵਪਾਰਕ ਉਦੇਸ਼ਾਂ ਲਈ ਇਸ ਹੁਨਰ ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਡਾ. ਪ੍ਰਾਚੀ ਬਿਸ਼ਟ ਦੁਆਰਾ ‘ਮਾਨਸਿਕ ਅਤੇ ਸਰੀਰਕ ਸਿਹਤ’ ਵਿਸ਼ੇ ‘ਤੇ ਭਾਸ਼ਣ ਦਿੱਤਾ ਗਿਆ।