ਪੰਜਾਬੀ
ਰੁਬਿਨਾ ਬਾਜਵਾ ਨੇ ਲਾਲ ਜੋੜੇ ‘ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ
Published
2 years agoon

ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਬੀਤੇ ਦਿਨੀਂ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਕੁਝ ਘੰਟੇ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗੁਰਬਖਸ਼ ਦੀ ਪੱਗ ‘ਤੇ ਕਲਗੀ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ‘ਚ ਉਹ ਆਪਣੀ ਭੈਣ ਰੁਬਿਨਾ ਬਾਜਵਾ ਨਾਲ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਰੁਬਿਨਾ ਨੇ ਲਾਲ ਰੰਗ ਦਾ ਸ਼ਰਾਰਾ ਸੂਟ ਤੇ ਹੱਥਾਂ ‘ਚ ਚੂੜਾ ਪਾਇਆ ਹੋਇਆ ਹੈ।
ਦੱਸ ਦਈਏ ਕਿ ਗੁਰਬਖਸ਼ ਚਾਹਲ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਸ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸ ਵੀਡੀਓ ‘ਚ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੁਝ ਤਸਵੀਰਾਂ ‘ਚ ਗੁਰਬਖਸ਼ ਤੇ ਰੁਬਿਨਾ ਸਮੁੰਦਰ ਕਿਨਾਰੇ ਵਿਆਹ ਦੇ ਜੋੜੇ ‘ਚ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਵਿਆਹ ਵਾਲੇ ਘਰ ‘ਚੋਂ ਕਈ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਸਾਫ਼ ਪਤਾ ਲਗਦਾ ਹੈ ਕਿ ਬਾਜਵਾ ਫ਼ੈਮਿਲੀ ‘ਚ ਵਿਆਹ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।
ਅਦਾਕਾਰਾ ਨੀਰੂ ਬਾਜਵਾ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੇ ਹਰ ਫ਼ੰਕਸ਼ਨ ਦੀਆਂ ਤਸਵੀਰਾਂ ਪੋਸਟ ਕਰ ਰਹੀ ਹੈ।
ਦੱਸਣਯੋਗ ਹੈ ਕਿ ਰੁਬੀਨਾ ਬਾਜਵਾ ਹਾਲ ਹੀ ‘ਚ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਅਖਿਲ ਨਾਲ ਨਜ਼ਰ ਆਈ ਸੀ। ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆਈ ਸੀ।
ਇਸ ਦੇ ਨਾਲ-ਨਾਲ ਉਹ ਆਪਣੀ ਭੈਣ ਨੀਰੂ ਬਾਜਵਾ ਤੇ ਰੌਸ਼ਨ ਪ੍ਰਿੰਸ ਨਾਲ ਫ਼ਿਲਮ ‘ਬਿਊਟੀਫ਼ੁਲ ਬਿੱਲੋ’ ‘ਚ ਵੀ ਨਜ਼ਰ ਆਈ ਸੀ।
You may like
-
ਪੰਜਾਬ ‘ਚ ਸਖ਼ਤ Order, 21 ਸਾਲ ਤੋਂ ਘੱਟ ਉਮਰ ਵਾਲੇ ਲੜਕੇ ਦੀ ਸ਼ਾਦੀ…
-
ਨਵੇਂ ਲਾੜੇ ਦੀਆਂ ਸਾਰੀਆਂ ਖੁਸ਼ੀਆਂ ਰਹਿ ਗਈਆਂ ਅਧੂਰੀਆਂ, ਵਿਆਹ ਦੇ 5 ਦਿਨ ਹੀ ਸਭ ਕੁਝ ਹੋਇਆ ਬਰਬਾਦ
-
ਪੰਜਾਬ ‘ਚ ਵਿਆਹ ਵਾਲੇ ਘਰ ‘ਚ ਧ. ਮਾਕਾ! 3 ਦੀ ਮੌ. ਤ
-
ਅਮਰੀਕਾ ‘ਚ ਪੰਜਾਬ ਦੇ ਵਿਅਕਤੀ ਦੀ ਮੌ. ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
-
ਵਿਆਹ ਤੋਂ ਬਾਅਦ ਕੈਨੇਡਾ ਚਲੀ ਗਈ ਪਤਨੀ, ਪਤੀ ਨੇ ਪਿੱਛੇ ਤੋਂ ਕੀਤਾ ਇਹ ਕਾਂਡ
-
ਖੰਨਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ: ਸਹੁਰਿਆਂ ‘ਤੇ ਲੱਗੇ ਤੰਗ ਕਰਨ ਦੇ ਦੋਸ਼