ਲੁਧਿਆਣਾ : ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵੱਲੋਂ ਆਰ.ਟੀ.ਏ ਦਫ਼ਤਰ ਅਧੀਨ ਡਰਾਈਵਿੰਗ ਟੈਸਟ ਟਰੈਕ ‘ਤੇ ਸਵੇਰ ਸਮੇਂ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਮੌਕੇ ‘ਤੇ ਹੀ ਨਿਪਟਾਰਾ ਵੀ ਕੀਤਾ ਗਿਆ। ਆਰ.ਟੀ.ਏ. ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਡਰਾਇਵਿੰਗ ਟੈਸਟ ਟਰੈਕ ‘ਤੇ ਲਾਈਸੰਸਾਂ ਦੀ ਫੋਟੋ ਲਈ ਹੁਣ ਇੱਕ ਰਿਸ਼ੈਪਸ਼ਨ ਕਾਂਊਟਰ ਅਤੇ ਦੂਜਾ ਬੂਥ ਕਾਂਊਟਰ ਵੀ ਸ਼ੂਰੁ ਕਰ ਦਿੱਤਾ ਗਿਆ ਹੈ।
ਫੋਟੋ ਲਈ ਦੋ ਕਾਂਊਟਰ ਹੋਣ ਕਾਰਨ ਹੁਣ ਪਬਲਿਕ ਨੂੰ ਲਾਈਸੰਸ ਲਈ ਫੋਟੋ ਕਰਵਾਉਣ ਵਿੱਚ ਲੰਬੀ ਲਾਇਨ ਵਿੱਚ ਨਹੀਂ ਖੜਨਾ ਪਵੇਗਾ। ਉਨ੍ਹਾਂ ਸਟਾਫ਼ ਨੂੰ ਹਦਾਇਤਾਂ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਆਪਣੀ ਸੀਟ ਨਾਲ ਸਬੰਧਤ ਕੰਮ ਦੀ ਪਡੈਂਸੀ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਅਤੇ ਪਬਲਿਕ ਦਾ ਕੰਮ ਨਿਮਰਤਾ ਨਾਲ ਅਤੇ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ।