Connect with us

ਪੰਜਾਬੀ

ਆਰ.ਟੀ.ਏ. ਲੁਧਿਆਣਾ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ

Published

on

RTA Unexpected checking of driving test track by Ludhiana

ਲੁਧਿਆਣਾ :  ਟਰਾਂਸਪੋਰਟ ਵਿਭਾਗ ਦੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਡਾ: ਪੂਨਮਪ੍ਰੀਤ ਕੌਰ ਪੀ.ਸੀ.ਐਸ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋ ਪਹਿਲਾਂ ਉਨ੍ਹਾਂ ਸਟਾਫ ਦੀ ਹਾਜ਼ਰੀ ਚੈਕ ਕੀਤੀ ਜਿਸ ਵਿੱਚ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਡਰਾਈਵਿੰਗ ਟੈਸਟ ਟਰੈਕ ‘ਤੇ ਆਏ ਹੋਏ ਬਿਨੈਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਸੁਣਿਆਂ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਕਿ ਡਰਾਈਵਿੰਗ ਟੈਸਟ ਟਰੈਕ ‘ਤੇ ਜਿਹੜੇ ਐਰੋ ਦੇ ਨਿਸ਼ਾਨ ਲੱਗੇ ਹੋਏ ਸਨ ਉਹ ਧੁੰਦਲੇ ਦਿਖਾਈ ਦੇ ਰਹੇ ਸਨ ਜਿਸ ਸਬੰਧੀ ਐਕਸੀਅਨ ਪੀ.ਡਬਲਿਊ.ਡੀ ਨੂੰ ਐਰੋ ਦੇ ਨਿਸ਼ਾਨ ਲਗਾਉਣ ਅਤੇ ਟਰੈਕ ਦੀ ਸੜ੍ਹਕ ਦੀ ਮੁਰੰਮਤ ਕਰਨ ਲਈ ਲਿਖਿਆ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਵਟ੍ਹਸਐਪ ਨੰਬਰ 98145-77277 ਜਾਰੀ ਕੀਤਾ ਗਿਆ ਹੈ ਜਿਸ ‘ਤੇ ਆਮ ਜਨਤਾ ਦਫ਼ਤਰੀ ਕੰਮ ਸਬੰਧੀ ਆ ਰਹੀਆਂ ਔਕੜਾਂ ਨੂੰ ਆਪਣੇ ਘਰ ਬੈਠੇ ਹੀ ਮੈਸਿਜ ਰਾਹੀਂ ਹੱਲ ਕਰਵਾ ਕਰੇਗੀ।

ਇਸ ਤੋ ਇਲਾਵਾ ਉਨ੍ਹਾਂ ਦੱਸਿਆ ਕਿ ਵਾਹਨਾਂ ਦੀ ਪਾਸਿੰਗ ਦੀ ਅਪਰੂਵਲ ਸਮੇਂ ਕੰਪਿਊਟਰ ‘ਤੇ ਕੁਝ ਬਕਾਇਆ ਰਕਮ ਸ਼ੋਅ ਹੁੰਦੀ ਹੈ ਜਿਸ ਕਾਰਨ ਅਪਰੂਵਲ ਨਹੀ ਹੋ ਪਾਉਂਦੀ, ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰੋਜ਼ਾਨਾ ਇੱਕ ਸੂਚੀ ਆਰ.ਟੀ.ਏ. ਦਫ਼ਤਰ ਦੇ ਨੋਟਿਸ ਬੋਰਡ ‘ਤੇ ਲਗਾਈ ਜਾਵੇਗੀ ਤਾਂ ਜੋ ਬਿਨੈਕਾਰ ਉਸ ਸੂਚੀ ਵਿੱਚ ਦਰਸਾਈ ਬਕਾਇਆ ਰਾਸ਼ੀ ਨੂੰ ਭਰ ਸਕੇ ਅਤੇ ਦਫ਼ਤਰ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਦੇ ਬੇਲੋੜੇ ਗੇੜਿਆਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ।

Facebook Comments

Trending