Connect with us

ਪੰਜਾਬੀ

RTA ਅਧਿਕਾਰੀਆਂ ਨੂੰ ਲੋਕਾਂ ਦੇ ਚਾਲਾਨ ਨਹੀਂ ਕਰਨੇ ਚਾਹੀਦੇ, ਦਫ਼ਤਰੀ ਕੰਮ ਨਿਪਟਾਉਣ-MP ਬਿੱਟੂ

Published

on

RTA officials should not challan people, settle office work-MP Bittu

ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ RTA ਦਫਤਰ ਵਿਚ ਛਾਪਾ ਮਾਰਿਆ। ਇਥੇ ਆਰਟੀਏ ਅਧਿਕਾਰੀ ਪੂਨਮਪ੍ਰੀਤ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਫੀਲਡ ਵਿਚ ਗਈ ਹੈ। ਬਿੱਟੂ ਨੇ ਕਿਹਾ ਕਿ ਅਧਿਕਾਰੀਆਂ ਨੂੰ ਖੁਦ ਫੀਲਡ ਵਿਚ ਜਾ ਕੇ ਬੱਸਾਂ ਜਾ ਹੋਰ ਲੋਕਾਂ ਦੇ ਚਾਲਾਨ ਨਹੀਂ ਕਰਨੇ ਚਾਹੀਦੇ। ਫੀਲਡ ਵਿਚ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਅਧਿਕਾਰੀਆਂ ਨੂੰ ਦਫਤਰ ਵਿਚ ਬੈਠ ਕੇ ਲੋਕਾਂ ਦੇ ਕੰਮਾਂ ਨੂੰ ਨਿਪਟਾਉਣਾ ਚਾਹੀਦਾ ਹੈ।

ਬਿੱਟੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਆਰਟੀਏ ਦਫਤਰ ਵਿਚ ਕੰਮ ਬਹੁਤ ਪੈਂਡਿੰਗ ਹੈ। ਪਹਿਲਾਂ ਹੀ ਟਰਾਂਸਪੋਰਟ ਵਿਭਾਗ ਵਿਚ 65 ਫੀਸਦੀ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਡਰਾਈਵਿੰਗ ਟੈਸਟ ਸੈਂਟਰਾਂ ‘ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਪ੍ਰਾਈਵੇਟ ਲੋਕਾਂ ਦੇ ਨਾਲ-ਨਾਲ ਹੁਣ ਤਾਂ ਕਈ ਨੇਤਾਵਾਂ ਦੇ ਗੰਨਮੈਨ ਇਨ੍ਹਾਂ ਸੈਂਟਰਾਂ ‘ਤੇ ਕੰਮ ਕਰਵਾਉਣ ਵਿਚ ਲੱਗੇ ਹਨ।

ਜੇਕਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਅਧਿਕਾਰੀਆਂ ਤੋਂ ਅਗਲੀ ਵਾਰ ਲੋਕਾਂ ਦੇ ਵਿਚ ਸਵਾਲ ਕੀਤੇ ਜਾਣਗੇ ਤੇ ਸਖਤ ਐਕਸ਼ਨ ਲਿਆ ਜਾਵੇਗਾ। ਡਰਾਈਵਿੰਗ ਟੈਸਟ ਸੈਂਟਰਾਂ ‘ਤੇ ਝਾੜੀਆਂ ਇੰਨੀਆਂ ਉਗੀਆਂ ਹਨ ਕਿ ਟੈਸਟ ਦੇਣ ਵਾਲੇ ਬੱਚੇ ਉਵੇਂ ਹੀ ਰਿਜੈਕਟ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਤੋਂ ਫਾਰਮ ਦੀ ਫੀਸ ਭਰਨੀ ਪੈਂਦੀ ਹੈ।

Facebook Comments

Trending