Connect with us

ਪੰਜਾਬੀ

ਆਰ.ਟੀ.ਏ. ਨੇ ਵਾਹਨਾਂ ਦੀ ਪਾਸਿੰਗ ਸਬੰਧੀ ਸੁਣੀਆਂ ਸਮੱਸਿਆਵਾਂ, ਨਿਪਟਾਰੇ ਦਾ ਦਿੱਤਾ ਭਰੋਸਾ

Published

on

RTA Heard the problems related to the passing of vehicles, assured to solve them

ਲੁਧਿਆਣਾ : ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਰਿਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਵਿਖੇ ਸਟਾਫ ਅਤੇ ਜ਼ਿਲ੍ਹੇ ਦੇ ਟਰਾਂਸਪੋਟਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਾਜ਼ਰ ਟਰਾਂਸਪੋਟਰਾਂ ਵੱਲੋਂ ਵਾਹਨਾਂ ਦੀ ਪਾਸਿੰਗ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ ਗਿਆ। ਆਰ.ਟੀ.ਏ. ਵਲੋਂ ਵੀ ਜਲਦ ਮੁਸ਼ਕਿਲਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ।

ਟ੍ਰਾਂਸਪੋਰਟਰਾਂ ਵਲੋਂ ਆਰ.ਟੀ.ਏ. ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਵਹੀਕਲਾਂ ਦੀ ਪਾਸਿੰਗ ਕਰਵਾਉਣ ਲਈ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅੰਦਰ ਗੱਡੀਆਂ ਦੀ ਪਾਸਿੰਗ ਲਈ ਰੋਜ਼ਾਨਾ 90 ਆਨਲਾਇਨ ਸਲਾਟ ਹੁੰਦੇ ਹਨ, ਪਰੰਤੂ ਵਹੀਕਲਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ ਜਿਸ ਕਾਰਨ ਜ਼ਿਆਦਾਤਰ ਵਹੀਕਲਾਂ ਦੀ ਪਾਸਿੰਗ ਨਹੀਂ ਹੋ ਰਹੀ।

ਉਨ੍ਹਾਂ ਆਰ.ਟੀ.ਏ. ਲੁਧਿਆਣਾ ਨੂੰ ਇਹ ਵੀ ਬੇਨਤੀ ਕੀਤੀ ਕਿ ਲੁਧਿਆਣਾ ਵਿਖੇ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਦੀ ਡਿਊਟੀ ਸਿਰਫ਼ ਤਿੰਨ ਦਿਨਾਂ ਲਈ ਲੱਗੀ ਹੈ ਜਿਸ ਕਾਰਨ ਪਾਸਿੰਗ ਵਿੱਚ ਸਮੱਸਿਆ ਆ ਰਹੀ ਹੈ ਇਸ ਲਈ 2 ਮੋਟਰ ਵਹੀਕਲ ਇੰਸਪੈਟਰਾਂ ਲਗਾਏ ਜਾਣ ਤਾਂ ਜੋ ਸਮੇਂ ਸਿਰ ਵਹੀਕਲਾਂ ਦੀ ਪਾਸਿੰਗ ਹੋ ਸਕੇ। ਆਨਲਾਇਨ ਸਲਾਟ ਦੀ ਅਪਾਉਂਟਮੈਂਟ ਲਗਭਗ 1 ਮਹੀਨੇ ਦੀ ਮਿਲਦੀ ਹੈ ਜਿਸ ਕਾਰਨ ਪਾਸਿੰਗ ਲਈ ਮੁਸ਼ਕਿਲ ਆ ਰਹੀ ਹੈ।

Facebook Comments

Trending