Connect with us

ਪੰਜਾਬੀ

ਆਰ.ਟੀ.ਏ. ਲੁਧਿਆਣਾ ਵੱਲੋਂ ਤੜਕ ਸਵੇਰ ਚੈਕਿੰਗ, 4 ਗੱਡੀਆਂ ਜ਼ਬਤ, 11 ਦੇ ਕੱਟੇ ਚਲਾਨ

Published

on

RTA Early morning checking by Ludhiana, 4 vehicles seized, 11 challans cut

ਲੁਧਿਆਣਾ :  ਸਕੱਤਰ ਆਰ.ਟੀ.ਏ, ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਚੜ੍ਹਦੀ ਸਵੇਰ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਚੈਕਿੰਗ ਕੀਤੀ ਗਈ ਜਿੱਥੇ 4 ਗੱਡੀਆਂ ਧਾਰਾ 207 ਅੰਦਰ ਬੰਦ ਕੀਤੀਆਂ ਗਈਆਂ ਅਤੇ 7 ਗੱਡੀਆਂ ਦੇ ਚਾਲਾਨ ਕੱਟੇ ਗਏ ਜਿਨ੍ਹਾਂ ਵਿੱਚ ਓਵਰਲੋਡਿੰਗ, ਕਾਗਜਾਂ ਤੋਂ ਬਿਨਾਂ, ਪ੍ਰੈਸ਼ਰ ਹਾਰਨ ਅਤੇ ਹੋਰ ਕਮੀਆਂ ਸ਼ਾਮਲ ਸਨ।

ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਗੱਡੀਆਂ ਨੂੰ ਰੂਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਚਾਲਕਾਂ ਨੇ ਗੱਡੀਆਂ ਨੂੰ ਭਜਾ ਲਿਆ ਜਿਸਨੂੰ ਫੜਣ ਲਈ ਮੌਕੇ ‘ਤੇ ਪੀ.ਸੀ.ਆਰ ਦੀ ਮਦਦ ਲਈ ਗਈ ਅਤੇ ਚਾਲਕਾਂ ਨੂੰ ਫੜ੍ਹਕੇ ਗੱਡੀਆਂ ਦੇ ਚਾਲਾਨ ਕੀਤੇ ਗਏ। ਚੈਕਿੰਗ ਦੌਰਾਨ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਵਾਹਨ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।

ਸਕੱਤਰ ਆਰ.ਟੀ.ਏ ਵੱਲੋਂ ਟਰਾਂਸਪੋਰਟ ਯੂਨੀਅਨ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਗੱਡੀਆਂ ਦੇ ਕਾਗਜਾਂ ਨੂੰ ਅਪਡੇਟ ਰੱਖਿਆ ਜਾਵੇ, ਸਮੇਂ ਸਿਰ ਪਰਮਿਟ ਰੀਨੀਉ ਕਰਵਾਏ ਜਾਣ, ਟੈਕਸ ਭਰਿਆ ਜਾਵੇ ਅਤੇ ਜੇਕਰ ਕੋਈ ਵੀ ਗੱਡੀ ਸੜ੍ਹਕਾਂ ‘ਤੇ ਬਿਨਾਂ ਕਾਗਜ਼ਾਂ ਤੇ ਚਲਦੀ ਪਾਈ ਗਈ ਤਾਂ ਉਹਨਾਂ ਨੂੰ ਜ਼ਬਤ ਕਰਕੇ ਚਲਾਨ ਕੱਟਿਆ ਜਾਵੇਗਾ, ਜਿਸਦੀ ਨਿਰੋਲ ਜਿੰਮੇਵਾਰੀ ਉਨ੍ਹਾਂ ਦੀ ਹੋਵੇਗੀ।

ਆਰ.ਟੀ.ਏ, ਡਾ. ਪੂਨਮ ਪ੍ਰੀਤ ਕੌਰ ਵੱਲੋਂ ਭਲਕੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੇਫ ਸਕੂਲ ਵਾਹਨ ਸਕੀਮ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਮੀਟਿੰਗ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ  ਸਕੂਲ ਦੀਆਂ ਬੱਸਾਂ ਦੇ ਕਾਗਜਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਜਰੂਰਤ ਦੀ ਸਾਰੀ ਸੁਵਿੱਧਾ ਨੂੰ ਯਕੀਨੀ ਬਣਾਉਣ।

Facebook Comments

Trending