Connect with us

ਅਪਰਾਧ

ਲੁਟੇਰਿਆਂ ਨੇ ਕੱਪੜਾ ਵਪਾਰੀ ਦੀ ਬਰੀਜ਼ਾ ਖੋਹੀ, ਦਿੱਲੀ ਤੋਂ ਜਗਰਾਓਂ ਜਾ ਰਹੇ ਸਨ ਵਪਾਰੀ ਦੇ ਮੁਲਾਜ਼ਮ

Published

on

Robbers snatch cloth merchant's breeze, traders' employees were on their way from Delhi to Jagraon

ਖੰਨਾ/ਲੁਧਿਆਣਾ : ਵੀਰਵਾਰ ਦੇਰ ਰਾਤ ਖੰਨਾ ਜੀਟੀ ਰੋਡ ਖੰਨਾ ਵਿਖੇ ਲੁਟੇਰਿਆਂ ਨੇ ਦਿੱਲੀ ਤੋਂ ਜਗਰਾਓਂ ਆ ਰਹੇ ਕੱਪੜਾ ਵਪਾਰੀ ਦੀ ਬਰੇਜ਼ਾ ਕਾਰ ਲੁੱਟ ਲਈ ਹੈ। ਲੁਟੇਰੇ ਤਿੰਨ ਕਾਰਾਂ ‘ਚ ਸਵਾਰ ਸਨ। ਜਿਨ੍ਹਾਂ ਨੇ ਵਪਾਰੀ ਦੀ ਗੱਡੀ ਘੇਰ ਲਈ ਤੇ ਵਪਾਰੀ ਦੇ ਦੋ ਮੁਲਾਜਮਾਂ ਤੋਂ ਬਰੇਜ਼ਾ ਕਾਰ ਖੋਹ ਲਈ। ਵਿੱਚ ਵਪਾਰੀ ਦੇ ਦੋ ਮੁਲਾਜ਼ਮ ਸਵਾਰ ਸਨ। ਇਹ ਵਾਰਦਾਤ ਨੂੰ ਪਿੰਡ ਦਹਿੜੁ ਨੇੜੇ ਨੈਸ਼ਨਲ ਹਾਈਵੇ ਉੱਤੇ ਅੰਜ਼ਾਮ ਦਿੱਤਾ ਗਿਆ।

ਮੁਲਾਜ਼ਮਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਕਾਰ ਸਮੇਤ 20 ਹਜ਼ਾਰ ਦੇ ਕੱਪੜੇ, 50 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਕਾਰੋਬਾਰੀ ਵਿਜੇ ਕੁਮਾਰ ਦੇ ਦੋ ਮੁਲਾਜ਼ਮਾਂ ਅਜੇ ਕੁਮਾਰ ਅਤੇ ਰਵੀ ਕੁਮਾਰ ਦੀ ਕੁੱਟਮਾਰ ਕਰਨ ਤੋਂ ਬਾਅਦ ਲੁਟੇਰੇ ਬਰੇਜ਼ਾ ਕਾਰ ਲੈ ਕੇ ਲੁਧਿਆਣਾ ਵੱਲ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਡੀਐਸਪੀ ਰਾਜਨ ਪਰਮਿੰਦਰ ਸਿੰਘ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ

ਵਪਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਦਿੱਲੀ ਅਤੇ ਜਗਰਾਓ ਦੇ ਝਾਂਸੀ ਚੌਕ ਵਿਖੇ ਮਨੀ ਯੂਨੀਅਨ ਦੇ ਨਾਂ ‘ਤੇ ਪੈਸੇ ਟਰਾਂਸਫਰ ਦਾ ਕੰਮ ਹੈ। ਉਸ ਦੇ ਨੌਕਰ ਕੱਪੜੇ ਲੈ ਕੇ ਦਿੱਲੀ ਤੋਂ ਜਗਰਾਉਂ ਵਾਪਸ ਆ ਰਹੇ ਸਨ, ਜਿਨ੍ਹਾਂ ਨੂੰ ਖੰਨਾ ਵਿਚ ਲੁੱਟ ਲਿਆ ਗਿਆ। ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮਾਂ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਕਰ ਰਹੀਆਂ ਹਨ। ਟੋਲ ਪਲਾਜ਼ਿਆਂ ‘ਤੇ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ

Facebook Comments

Trending