ਲੁਧਿਆਣਾ : ਉਦਯੋਗਿਕ ਇਲਾਕੇ ਢੰਡਾਰੀ ਕਲਾਂ ਤੇ ਫੋਕਲ ਪੁਆਇੰਟ ਵਿਚ ਸੜਕਾਂ ਅਤੇ ਸੀਵਰੇਜ ਦੇ ਹਾਲਾਤ ਅਤਿਅੰਤ ਚਿੰਤਾਜਨਕ ਬਣੇ ਪਏ ਹਨ। ਲਗਾਤਾਰ ਗੱਡੀਆਂ ਧੱਸ ਰਹੀਆਂ ਹਨ ਅਤੇ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ।
ਧਸੀ ਸੜਕ ਵਿਚ ਫਸੀ ਗੱਡੀ ਦੇ ਡਰਾਈਵਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਗੱਡੇ ਇੰਨੇ ਡੂੰਘੇ ਬਣ ਚੁੱਕੇ ਹਨ ਕਿ ਗੱਡੀ ਚਲਾਉਣ ਵਾਲੇ ਨੂੰ ਅੰਦਾਜ਼ਾ ਹੀ ਨਹੀਂ ਲੱਗ ਸਕਦਾ ਅਤੇ ਗੱਡੀ ਧੜੰਮ ਕਰਕੇ ਖੱਡਿਆਂ ਵਿਚ ਫਸ ਜਾਂਦੀ ਹੈ। ਗੱਡੀਆਂ ਦੇ ਮਾਲਕਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਰੋਜ਼ਾਨਾ ਝੱਲਣਾ ਪੈਂਦਾ ਹੈ ਅਤੇ ਕਈ ਕਈ ਘੰਟੇ ਗੱਡੀ ਕੱਢਣ ਨੂੰ ਲੱਗ ਜਾਂਦੇ ਹਨ।
ਨੇੜੇ ਦੀ ਫੈਕਟਰੀਆਂ ਦੇ ਮਾਲਕਾਂ ਨੇ ਦੱਸਿਆ ਕਿ ਬਰਸਾਤ ਦੇ ਪਾਣੀ ਦੇ ਜਮ੍ਹਾ ਹੋਣ ਕਰਕੇ ਖੱਡੇ ਇੰਨੇ ਡੂੰਘੇ ਬਣ ਚੁੱਕੇ ਹਨ ਕਿ ਉਨ੍ਹਾਂ ਦੀਆਂ ਫੈਕਟਰੀਆਂ ਦੇ ਪਿੱਲਰ ਵੀ ਧਸਣੇ ਸ਼ੁਰੂ ਹੋ ਗਏ ਹਨ। ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਨੇ ਦੱਸਿਆ ਕਿ ਲਗਾਤਾਰ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਕੋਈ ਵਿਵਸਥਾ ਨੂੰ ਠੀਕ ਨਹੀਂ ਕਰਵਾਇਆ ਜਾਂਦਾ।