Connect with us

ਦੁਰਘਟਨਾਵਾਂ

ਲੁਧਿਆਣਾ ‘ਚ ਸੜਕ ਹਾ.ਦ.ਸਾ, ਟੱਕਰ ਮਗਰੋਂ ਪੁੱਲ ‘ਤੇ ਪਲਟੀਆਂ 3 ਗੱਡੀਆਂ

Published

on

Road accident in Ludhiana, 3 vehicles overturned on the bridge after the collision

ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਫਲਾਈਓਵਰ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਫਿਰੋਜ਼ਪੁਰ ਰੋਡੇ ਦੇ ਪੁੱਲ ਤੇ 3 ਗੱਡੀਆਂ ਦੀ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਹੈ ਹਾਦਸਾ ਇੰਨਾ ਜਬਰਦਸਤ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ। ਫਿਲਹਾਲ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਮਾਲੀ ਨੁਕਸਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆ ਹੈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਹੈ। ਟੱਕਰ ਮਗਰੋਂ ਪੁੱਲ ਦੇ ਲੰਮਾ ਟਰੈਫਿਕ ਜਾਮ ਵੀ ਲੱਗ ਗਿਆ। ਹਾਦਸੇ ਦੇ ਕਰਨਾ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ। ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

Facebook Comments

Trending