ਪੰਜਾਬੀ
ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ
Published
3 years agoon

ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੀਆਂ ਖ਼ਬਰਾਂ ਬੀ-ਟਾਊਨ ’ਚ ਕਾਫੀ ਚਰਚਾ ’ਚ ਹਨ। ਲੰਬੇ ਸਮੇਂ ਤੋਂ ਡੇਟ ਕਰ ਰਿਹਾ ਇਹ ਜੋੜਾ ਆਖਿਰਕਾਰ ਮੁੰਬਈ ’ਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਵਿਆਹ ਦੇ ਬੰਧਨ ’ਚ ਬੱਝਣ ਜਾ ਰਿਹਾ ਹੈ। 29 ਸਤੰਬਰ ਤੋਂ ਨਵੀਂ ਦਿੱਲੀ ’ਚ ਦੋਵਾਂ ਦੇ ਪ੍ਰੀ-ਵੈਡਿੰਗ ਜਸ਼ਨ ਚੱਲ ਰਹੇ ਸਨ। ਮਹਿੰਦੀ ਤੋਂ ਲੈ ਕੇ ਸੰਗੀਤ ਤੱਕ ਸਾਰੇ ਸਮਾਗਮ ਇੱਥੇ ਹੋਏ।
ਜੋੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਸ ਦੇ ਨਾਲ ਹੀ ਰਿਸ਼ਾ ਵਿਆਹ ਤੋਂ ਪਹਿਲਾਂ ਦੇ ਜਸ਼ਨ ਮਨਾ ਕੇ ਮੁੰਬਈ ਵਾਪਸ ਆ ਗਈ ਹੈ।
ਰਿਚਾ ਨੂੰ ਸੋਮਵਾਰ ਰਾਤ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਰਿਚਾ ਐਥਨਿਕ ਆਊਟਫਿਟ ’ਚ ਨਜ਼ਰ ਆਈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪਿੰਕ ਕਲਰ ਦੇ ਪਲਾਜ਼ੋ ਸੂਟ ’ਚ ਨਜ਼ਰ ਆਈ।ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਰਿਚਾ ਦੇ ਚਿਹਰੇ ਦੇ ਵਿਆਹ ਦੀ ਖੁਸ਼ੀ ਨਜ਼ਰ ਆ ਰਹੀ ਹੈ।
ਅਦਾਕਾਰਾ ਨੇ ਮਿਨੀਮਲ ਮੇਕਅੱਪ, ਬਿੰਦੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਿਚਾ ਦੇ ਕੰਨਾਂ ਦੇ ਝੁਮਕੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।
ਅਦਾਕਾਰਾ ਨੇ ਇਸ ਦੇ ਨਾਲ ਮੈਚਿੰਗ ਜੁੱਤੀ ਪਾਈ ਹੋਈ ਹੈ। ਰਿਚਾ ਦਾ ਮੁੰਬਈ ਏਅਰਪੋਰਟ ’ਤੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਫ਼ੋਟੋਗ੍ਰਾਫ਼ਰਾਂ ਨੂੰ ਕਈ ਪੋਜ਼ ਵੀ ਦਿੱਤੇ।
ਰਿਚਾ ਅਤੇ ਅਲੀ 6 ਅਕਤੂਬਰ ਨੂੰ ਮੁੰਬਈ ’ਚ ਸੱਤ ਫ਼ੇਰੇ ਲੈਣਗੇ। ਇਹ ਵਿਆਹ ਕਾਫ਼ੀ ਸ਼ਾਨਦਾਰ ਕੀਤਾ ਜਾਵੇਗਾ। ਵਿਆਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਕਾਫ਼ੀ ਲੰਬੀ ਹੈ।
ਰਿਚਾ ਅਤੇ ਅਲੀ ਪਹਿਲੀ ਵਾਰ ਫ਼ੁਕਰੇ ਦੇ ਸੈੱਟ ’ਤੇ ਮਿਲੇ ਸਨ। ਜੋੜਾ ਉਦੋਂ ਤੋਂ ਹੀ ਰਿਲੇਸ਼ਨਸ਼ਿਪ ’ਚ ਹੈ। ਦੋਵੇਂ ‘ਫੁਕਰੇ 3’ ’ਚ ਵੀ ਨਜ਼ਰ ਆਉਣਗੇ ਜੋ ਵਿਆਹ ਤੋਂ ਬਾਅਦ ਇਸ ਜੋੜੇ ਦੀ ਪਹਿਲੀ ਫ਼ਿਲਮ ਹੋਵੇਗੀ।
You may like
-
ਓਵਰ ਸਾਈਜ਼ ਕੋਟ ਅਤੇ ਮੈਂਚਿਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ
-
ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅਲੀ ਫਜ਼ਲ ਨੇ ਉਡਾਇਆ ਪਤਨੀ ਰਿਚਾ ਚੱਢਾ ਦਾ ਮਜ਼ਾਕ, ਤਸਵੀਰਾਂ ਵਾਇਰਲ
-
ਆਯੁਸ਼ਮਾਨ ਦੀ ਦੀਵਾਲੀ ਪਾਰਟੀ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਕ੍ਰਿਤੀ ਤੋਂ ਲੈ ਕੇ ਤਾਪਸੀ ਤੱਕ ਸਟਾਰਸ ਨੇ ਲੁੱਟੀ ਮਹਿਫ਼ਲ
-
ਰਾਧਾ ਰਾਣੀ ਦੇ ਦਰਸ਼ਨ ਕਰਨ ਇਸਕੋਨ ਮੰਦਰ ਪਹੁੰਚੀ ਮੌਨੀ, ਫੁੱਲਾਂ ਦੀ ਮਾਲਾ ਅਤੇ ਮਾਂਗ ਸਿੰਦੂਰ ’ਚ ਲੱਗ ਰਹੀ ਖੂਬਸੂਰਤ
-
ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ
-
ਜਾਲੀਦਾਰ ਡਰੈੱਸ ’ਚ ਮੌਨੀ ਨੇ ਕੀਤੀ ਰੈਂਪ ਵਾਕ, ਬਿਖੇਰੇ ਖੂਬਸੂਰਤੀ ਦੇ ਜਲਵੇ