Connect with us

ਪੰਜਾਬੀ

ਵਿਆਹ ਦੀ ਖੁਸ਼ੀ ਨਾਲ ਖਿੜਿਆ ਰਿਚਾ ਚੱਢਾ ਦਾ ਚਿਹਰਾ, ਸ਼ੋਹਰ ਅਲੀ ਫਜ਼ਲ ਨੇ ਕੀਤਾ ਜੰਮ ਕੇ ਡਾਂਸ

Published

on

Richa Chadha's face blossomed with the joy of marriage, husband Ali Fazal danced

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਲਗਭਗ 2 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਇਸ ਜੋੜੇ ਦੀਆਂ ਪ੍ਰੀ-ਵੈਡਿੰਗ ਰਸਮਾਂ 29 ਸਤੰਬਰ ਨੂੰ ਸ਼ੁਰੂ ਹੋਈਆਂ ਸਨ। ਹਾਲ ਹੀ ’ਚ ਰਿਚਾ-ਅਲੀ ਦੀ ਹਲਦੀ-ਸੰਗੀਤ ਅਤੇ ਕਾਕਟੇਲ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਜੋੜਾ ਆਪਣੇ ਵਿਆਹ ਨਾਲ ਜੁੜੇ ਹਰ ਫੰਕਸ਼ਨ ਦਾ ਆਨੰਦ ਲੈ ਰਿਹਾ ਹੈ।

ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਵਿਆਹ ਤੋਂ ਪਹਿਲਾਂ ਦਾ ਤਿਉਹਾਰ ਦਿੱਲੀ ’ਚ ਮਨਾਇਆ ਜਾ ਰਿਹਾ ਹੈ। 30 ਸਤੰਬਰ 2022 ਦੀ ਰਾਤ ਨੂੰ ਦਿੱਲੀ ਦੇ ਇਤਿਹਾਸਕ ਸਥਾਨ ‘ਜਿਮਖਾਨਾ’ ਵਿਖੇ ਰਿਚਾ ਚੱਢਾ ਅਤੇ ਅਲੀ ਫਜ਼ਲ ਲਈ ਇਕ ਸੰਗੀਤ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।

ਇਸ ਦੌਰਾਨ ਦੋਹਾਂ ਨੇ ਪਰਿਵਾਰ ਅਤੇ ਦੋਸਤਾਂ ਨਾਲ ਖੂਬ ਮਸਤੀ ਕੀਤੀ ਅਤੇ ਡਾਂਸ ਕੀਤਾ। ਸਮਾਰੋਹ ਦੀ ਇਕ ਵੀਡੀਓ ਸਾਹਮਣੇ ਆਈ ਹੈ ।ਜਿਸ ’ਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਜੋੜੇ ਦੇ ਸੰਗੀਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਇਹ ਜੋੜਾ ਆਪਣੇ ਪਰਿਵਾਰ ਨਾਲ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਰਿਚਾ ਚੱਢਾ ਪੀਚ ਰੰਗ ਦੇ ਲਹਿੰਗੇ ’ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਅਲੀ ਸਫੇਦ ਸ਼ੇਰਵਾਨੀ ’ਚ ਕਾਫ਼ੀ ਖੂਬਸੂਰਤ ਲੱਗ ਰਿਹਾ ਸੀ।

ਇਸ ਜੋੜੇ ਦੀ ਹਲਦੀ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ |ਚ ਰਿਚਾ ਚੱਢਾ ਅਤੇ ਅਲੀ ਫਜ਼ਲ ਫੁੱਲਾਂ ਨਾਲ ਹਲਦੀ ਦੀ ਰਸਮ ਪੂਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਹੱਥਾਂ ’ਚ ਫੁੱਲ ਫੜ੍ਹ ਕੇ ਇਕ-ਦੂਜੇ ’ਤੇ ਰੱਖ ਰਹੇ ਹਨ। ਤਸਵੀਰ ਤੋਂ ਸਾਫ਼ ਹੈ ਕਿ ਜੋੜੇ ਨੇ ਆਪਣੇ ਇਸ ਖ਼ਾਸ ਪਲਾਂ ਦਾ ਕਾਫ਼ੀ ਆਨੰਦ ਲਿਆ।

ਰਿਚਾ ਨੇ ਹਾਲ ਹੀ ’ਚ ਆਪਣੇ ਇੰਸਟਾ ਹੈਂਡਲ ’ਤੇ ਆਪਣੇ ਕਾਕਟੇਲ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਰਿਚਾ ਨੇ ਹੈਵੀ ਵਰਕ ਨਾਲ ਗੋਲਡਨ ਕਲਰ ਦੀ ਸਾੜ੍ਹੀ ਪਾਈ ਹੋਈ ਹੈ। ਦੋਵੇਂ ਇੱਕ ਦੂਜੇ ਨਾਲ ਖੂਬ ਪੋਜ਼ ਦੇ ਰਹੇ ਹਨ।

ਖ਼ਬਰਾਂ ਮੁਤਾਬਕ ਇਹ ਜੋੜਾ 6 ਅਕਤੂਬਰ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਵੇਗਾ। ਅਲੀ ਨੇ 2019 ’ਚ ਰਿਚਾ ਨੂੰ ਪ੍ਰਪੋਜ਼ ਕੀਤਾ ਸੀ। ਦੋਵੇਂ 2020 ’ਚ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਯੋਜਨਾ ਬਣਾ ਰਹੇ ਸਨ, ਪਰ ਕੋਵਿਡ ਮਹਾਂਮਾਰੀ ਦੇ ਕਾਰਨ ਇਸਨੂੰ ਮੁਲਤਵੀ ਕਰਨਾ ਪਿਆ। ਫਿਲਹਾਲ ਅਸੀਂ ਅਲੀ ਅਤੇ ਰਿਚਾ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।

 

 

Facebook Comments

Trending