Connect with us

ਪੰਜਾਬੀ

ਸਿਰਫ਼ ਸੰਤਰੇ ‘ਚ ਹੀ ਨਹੀਂ ਬਲਕਿ ਇਨ੍ਹਾਂ ਚੀਜ਼ਾਂ ‘ਚ ਵੀ ਪਾਇਆ ਜਾਂਦਾ ਹੈ ਭਰਪੂਰ Vitamin C

Published

on

Rich Vitamin C is found not only in oranges but also in these things

ਵਿਟਾਮਿਨਜ਼ ਅਤੇ ਮਿਨਰਲਜ਼ ਸਰੀਰ ਲਈ ਬਹੁਤ ਜ਼ਰੂਰੀ ਪੌਸ਼ਟਿਕ ਤੱਤ ਮੰਨੇ ਜਾਂਦੇ ਹਨ। ਵਿਟਾਮਿਨ ਸੀ ਤੁਹਾਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ। ਪਰ ਵਿਟਾਮਿਨ ਸੀ ਦਾ ਨਾਮ ਸੁਣਦੇ ਹੀ ਸਾਰੇ ਸੰਤਰੇ ਦਾ ਹੀ ਸੇਵਨ ਕਰਦੇ ਹਨ। ਖੋਜ ਦੇ ਅਨੁਸਾਰ ਵਿਟਾਮਿਨ ਸੀ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸੈੱਲਾਂ ਨੂੰ ਸਿਗਰਟ ਦੇ ਧੂੰਏਂ, ਪ੍ਰਦੂਸ਼ਣ ਅਤੇ ਤੇਜ਼ ਸੂਰਜ ਦੀਆਂ ਕਿਰਨਾਂ ਦੇ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫਲਾਂ ਬਾਰੇ ਜਿਨ੍ਹਾਂ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ…

ਸਟ੍ਰਾਬੇਰੀ : ਸਟ੍ਰਾਬੇਰੀ ‘ਚ ਵਿਟਾਮਿਨ ਸੀ ਤੋਂ ਇਲਾਵਾ ਮੈਂਗਨੀਜ਼ ਵੀ ਪਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ ‘ਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

ਅੰਬ : ਅੰਬ ਸਾਰਿਆਂ ਨੂੰ ਬਹੁਤ ਪਸੰਦ ਹੁੰਦੇ ਹਨ। ਇਹ ਵਿਟਾਮਿਨ ਸੀ ਨਾਲ ਵੀ ਭਰਪੂਰ ਹੁੰਦੇ ਹਨ। ਅੰਬ ਨੂੰ ਬਹੁਤ ਹੀ ਫਾਇਦੇਮੰਦ ਫਲ ਮੰਨਿਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੁਹਾਡੀਆਂ ਅੱਖਾਂ ਨੂੰ ਹੈਲਥੀ ਰੱਖਣ ‘ਚ ਮਦਦ ਕਰਦੇ ਹਨ।

ਅਨਾਨਾਸ : ਅਨਾਨਾਸ ‘ਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਬ੍ਰੋਮੇਲੇਨ ਨਾਮਕ ਇੱਕ ਪੌਸ਼ਟਿਕ ਤੱਤ ਵੀ ਹੁੰਦਾ ਹੈ ਜੋ ਤੁਹਾਡੇ ਸਰੀਰ ‘ਚ ਪ੍ਰੋਟੀਨ ਨੂੰ ਹਜ਼ਮ ਕਰਨ ‘ਚ ਮਦਦ ਕਰਦਾ ਹੈ। ਇਹ ਫ਼ਲ ਰਸਦਾਰ ਹੋਣ ਦੇ ਨਾਲ-ਨਾਲ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਅਮਰੂਦ : ਅਮਰੂਦ ਨੂੰ ਵਿਟਾਮਿਨ ਸੀ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਫਲ ਭਾਰ ਘਟਾਉਣ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਕੀਵੀ : ਖੋਜ ਦੇ ਅਨੁਸਾਰ ਕੀਵੀ ਤੁਹਾਡੀ ਨੀਂਦ ਦੀ ਗੁਣਵੱਤਾ ‘ਚ ਸੁਧਾਰ ਕਰਦਾ ਹੈ। ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਸ ਫਲ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਸੇਰੋਟੋਨਿਨ ਨਾਮ ਦਾ ਇੱਕ ਪੋਸ਼ਕ ਤੱਤ ਤੁਹਾਡੀ ਨੀਂਦ ਨੂੰ ਵਧੀਆ ਬਣਾਉਣ ‘ਚ ਮਦਦ ਕਰਦਾ ਹੈ।

ਪਪੀਤਾ : ਪਪੀਤੇ ‘ਚ ਵੀ ਵਿਟਾਮਿਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ‘ਚ ਪੈਪੈਨ ਅਤੇ ਚਾਈਮੋਪੈਪੈਨ ਨਾਮਕ ਤੱਤ ਹੁੰਦੇ ਹਨ ਜੋ ਤੁਹਾਡੀ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਹ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਆੜੂ : ਆੜੂ ‘ਚ ਵੀ ਵਿਟਾਮਿਨ ਸੀ ਪਾਇਆ ਜਾਂਦਾ ਹੈ। ਗਰਮੀਆਂ ‘ਚ ਤੁਸੀਂ ਇਸ ਮਿੱਠੇ ਫਲ ਦਾ ਸੇਵਨ ਕਰ ਸਕਦੇ ਹੋ। ਇਸ ਦਾ ਸੇਵਨ ਤੁਸੀਂ ਸਨੈਕ ਦੇ ਤੌਰ ‘ਤੇ ਵੀ ਕਰ ਸਕਦੇ ਹੋ। ਇਸ ‘ਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਵਧੀਆ ਬਣਾਉਣ ‘ਚ ਮਦਦ ਕਰਦੇ ਹਨ।

Facebook Comments

Trending