Connect with us

ਪੰਜਾਬੀ

ਯੂਨੀਵਰਸਿਟੀ ਦੇ ਪੇਂਡੂ ਜੀਵਨ ਅਜਾਇਬ ਘਰ ਦੇ ਮੁੜ ਨਿਰਮਾਣ ਦਾ ਲਿਆ ਜਾਇਜ਼ਾ 

Published

on

Review of the reconstruction of the University's Rural Life Museum
ਲੁਧਿਆਣਾ : ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਰਾਜ ਦੇ ਪੇਂਡੂ ਜੀਵਨ ਦੀ ਇਤਿਹਾਸਕ ਸਮਾਰਕ ਦੀ ਪੁਨਰ ਸੁਰਜੀਤੀ ਅਤੇ ਮੁਰੰਮਤ ਲਈ ਸੰਚਾਰ ਕੇਂਦਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਡਾ. ਗੋਸਲ ਨੇ ਇਸ ਅਜਾਇਬ ਘਰ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਅਜਾਇਬ ਘਰ ਦੇਸ਼ ਵਿੱਚ ਆਪਣੀ ਕਿਸਮ ਦਾ ਵਚਿੱਤਰ ਸੰਗ੍ਰਹਿ ਹੈ ਅਤੇ ਪੁਰਾਤਨ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੀ ਗਵਾਹੀ ਭਰਦਾ ਇੱਕ ਅਨਮੋਲ ਸਮਾਰਕ ਹੈ।
  ਡਾ. ਗੋਸਲ ਨੇ ਕਿਹਾ ਕਿ ਪੀੜ੍ਹੀਆਂ ਨੂੰ ਜੋੜਨ ਵਾਲੇ ਪੁਲ ਵਜੋਂ ਕੰਮ ਕਰਨ ਤੋਂ ਇਲਾਵਾ, ਇਸਦੀਆਂ ਦੁਰਲੱਭ ਕਲਾਕ੍ਰਿਤੀਆਂ ਵਾਲਾ ਅਜਾਇਬ ਘਰ ਦੁਨੀਆ ਭਰ ਦੇ ਮਨੁੱਖੀ ਸੱਭਿਆਚਾਰਾਂ ਦਾ ਅਧਿਐਨ ਕਰਨ ਵਾਲੇ ਇਤਿਹਾਸਕਾਰਾਂ ਲਈ ਖਿੱਚ ਦਾ ਕੇਂਦਰ ਹੈ।
ਅਜਾਇਬ ਘਰ ਦੀ ਦਿੱਖ ਅਤੇ ਨਵੀਨੀਕਰਨ ਨੂੰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਡਾ ਗੋਸਲ ਨੇ ਅਹਿਦ ਪ੍ਰਗਟਾਇਆ ਕਿ ਇਸ ਸਥਾਨ ਨੂੰ ਇੱਕ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ. ਜਿਸ ਵਿੱਚ ਮਨੋਰੰਜਨ ਗਤੀਵਿਧੀਆਂ ਸਮੇਤ ਫੂਡ ਕੋਰਟ, ਮਨੋਰੰਜਨ ਗਤੀਵਿਧੀਆਂ ਅਤੇ ਹੋਰ ਵਸਤਾਂ ਦੀ ਖਰੀਦਾਰੀ ਸ਼ਾਮਲ ਹੋਵੇਗੀ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਤਿਹਾਸਕ ਅਜਾਇਬ ਘਰ ਨੂੰ ਨਵਾਂ ਰੂਪ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਪੁਰਾਤਨ ਸਮਾਰਕ ਦੀ ਦਿੱਖ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਆਉਂਦੀਆਂ ਪੀੜ੍ਹੀਆਂ ਲਈ ਇਹ ਅਜਾਇਬ ਘਰ ਉਨ੍ਹਾਂ ਦੇ ਪੁਰਖਿਆਂ ਵਲੋਂ ਨਿਰਮਿਤ ਸੱਭਿਆਚਾਰ ਦੀ ਅਮੀਰ ਝਲਕ ਪੇਸ਼ ਕਰੇਗਾ।

Facebook Comments

Trending