Connect with us

ਪੰਜਾਬ ਨਿਊਜ਼

ਮਾਲ ਅਧਿਕਾਰੀਆਂ ਅਤੇ ਡੀ. ਸੀਜ. ਦਫ਼ਤਰਾਂ ਦੇ ਕਰਮਚਾਰੀਆਂ ਦੀ ਹੜਤਾਲ ‘ਚ ਹੋਰ ਵਾਧਾ

Published

on

Revenue officials and d. Siege. Further increase in office workers' strike

ਲੁਧਿਆਣਾ : ਪਿਛਲੇ ਦਿਨੀਂ ਮਾਹਿਲਪੁਰ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਵਿਰੁੱਧ ਚੌਕਸੀ ਵਿਭਾਗ ਵਲੋਂ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਸਮੂਹ ਮਾਲ ਅਧਿਕਾਰੀ ਅਤੇ ਡੀ ਸੀਜ ਦਫਤਰਾਂ ਦੇ ਕਰਮਚਾਰੀ ਰੋਸ ਵਜੋਂ 24 ਨਵੰਬਰ ਤੋਂ ਰੈਗੂਲਰ ਹੜਤਾਲ ‘ਤੇ ਚੱਲ ਰਹੇ ਹਨ ਨੇ ਹੜਤਾਲ ‘ਚ ਹੋਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਮਾਲ ਅਧਿਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਅਤੇ ਪੰਜਾਬ ਰਾਜ ਡੀ ਸੀਜ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾਈ ਆਗੂ ਵਿਕਾਸ ਵਿੱਕੀ ਨੇ ਦੱਸਿਆ ਹੈ ਮਾਲ ਅਧਿਕਾਰੀ ਅਤੇ ਡੀ ਸੀ ਦਫਤਰਾਂ ਦੇ ਕਰਮਚਾਰੀ ਹੁਣ 3 ਦਸੰਬਰ ਤੱਕ ਹੜਤਾਲ ਜਾਰੀ ਰੱਖਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਚੌਕਸੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਵਿਰੁੱਧ ਦਰਜ ਕੀਤਾ ਪੁਲਿਸ ਮਾਮਲਾ ਰੱਦ ਨਹੀਂ ਕੀਤਾ ਜਾਂਦਾ।

Facebook Comments

Trending