Connect with us

ਪੰਜਾਬੀ

ਵਾਰਡ-19 ਤੋਂ ਇਲਾਕਾ ਵਾਸੀਆਂ ਨੇ ਆਮ ਆਦਮੀ ਪਾਰਟੀ ‘ਚ ਕੀਤੀ ਸ਼ਮੂਲੀਅਤ : ਭੋਲਾ ਗਰੇਵਾਲ

Published

on

Residents of Ward 19 join Aam Aadmi Party: Bhola Grewal

ਲੁਧਿਆਣਾ : ਆਮ ਆਦਮੀ ਪਾਰਟੀ ਹਲਕਾ ਪੂਰਬੀ ਤੋਂ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ‘ਚ ਵਾਰਡ ਨੰਬਰ-19 ਤੋਂ ਇਲਾਕਾ ਵਾਸੀਆਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ । ਇਸ ਮੌਕੇ ਨੌਜਵਾਨਾਂ ਨੂੰ ਪਾਰਟੀ ਵੱਲੋਂ ਨਿਵਾਜੇ ਅਹੁਦਿਆਂ ਦੇ ਨਿਯੁਕਤੀ ਪੱਤਰ ਦਿੱਤੇ ਗਏ।

ਭੋਲਾ ਗਰੇਵਾਲ ਨੇ ਦੱਸਿਆ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚ ਕੀਤੇ ਹੋਏ ਕੰਮਾਂ ਤੋਂ ਪ੍ਰਭਾਵਿਤ ਹੋ ਕਿ ਅੱਜ ਲੋਕ ਆਪ ਪਾਰਟੀ ਨਾਲ ਜੁੜ ਰਹੇ ਹਨ। ਲੋਕ ਪੰਜਾਬ ਦੀਆ ਰਵਾਇਤੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਹੁਣ ਉਹ 2017 ਵਾਲੀ ਗ਼ਲਤੀ ਦੁਬਾਰਾ ਨਹੀਂ ਕਰਨਾ ਚਾਹੁੰਦੇ।

ਇਸ ਮੌਕੇ ਰਵੀ ਸ਼ਰਮਾ ਨੂੰ ਵਾਈਸ ਬਲਾਕ ਪ੍ਰਧਾਨ, ਸੰਜੂ ਸ਼ਰਮਾ ਨੂੰ ਵਾਰਡ ਪ੍ਰਧਾਨ, ਰਣਜੀਤ ਸਿੰਘ ਰਾਣਾ ਨੂੰ ਵਾਈਸ ਪ੍ਰਧਾਨ, ਸਾਗਰ ਅਰੋੜਾ ਨੂੰ ਸਕੱਤਰ, ਸੋਮਨਾਥ ਵਰਮਾ ਨੂੰ ਯੂਥ ਪ੍ਰਧਾਨ, ਨਰਿੰਦਰ ਕੁਮਾਰ ਡੋਗਰਾ ਨੂੰ ਵਾਰਡ ਦੇ ਸਰਪ੍ਰਸਤ ਲਗਾਇਆ ਗਿਆ।

Facebook Comments

Trending